ਫਗਵਾੜਾ (ਪੱਤਰ ਪ੍ਰੇਰਕ): ਇੱਥੇ ਅਜਮੇਰ ਤੋਂ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਦੇ ਹੇਠੋਂ ਅਚਾਨਕ ਅੱਗ ਦੀਆਂ ਚੰਗਿਆੜੀਆਂ ਨਿਕਲਣ ਕਾਰਨ ਇਸ ਨੂੰ ਇੱਥੋਂ ਦੇ ਮੌਲੀ ਫਾਟਕ ਨੇੜੇ ਰੋਕਣਾ ਪਿਆ ਅਤੇ ਥੋੜ੍ਹੀ ਦੇਰ ਬਾਅਦ ਰੇਲਵੇ ਅਧਿਕਾਰੀਆਂ ਨੇ ਆਪਣੀ ਤਸੱਲੀ ਕਰ ਕੇ ਇਸ ਨੂੰ ਅੱਗੇ ਤੋਰ ਦਿੱਤਾ। ਜਾਣਕਾਰੀ ਮੁਤਾਬਕ ਡੱਬਾ ਨੰਬਰ ਐੱਸ 4 ਡੱਬੇ ਦੇ ਹੇਠੋਂ ਲੈਦਰਾਂ ਵਿੱਚੋਂ ਅਚਾਨਕ ਸਪਾਰਕਿੰਗ ਹੋਣ ਕਾਰਨ ਸਵਾਰੀਆਂ ਘਬਰਾ ਗਈਆਂ ਜਿਸ ਕਾਰਨ ਇੱਥੇ ਰੇਲਵੇ ਅਧਿਕਾਰੀਆਂ ਨੇ ਗੱਡੀ ਰੋਕ ਕੇ ਇਸ ਦੀ ਚੈਕਿੰਗ ਕੀਤੀ ਤੇ ਅੱਗ ਬੁਝਾਊ ਯੰਤਰਾਂ ਦਾ ਛਿੜਕਾਅ ਕਰ ਕੇ ਲੈਦਰਾਂ ਨੂੰ ਠੰਢਾ ਕੀਤਾ ਅਤੇ ਰੇਲਗੱਡੀ ਨੂੰ ਅੰਮ੍ਰਿਤਸਰ ਰਵਾਨਾ ਕਰ ਦਿੱਤਾ।