ਪੱਤਰ ਪ੍ਰੇਰਕ
ਸ਼ਹਿਣਾ, 27 ਫਰਵਰੀ
ਇਥੋਂ ਦੇ ਸੇਵਾਮੁਕਤ ਪਟਵਾਰੀ ਹਰਜੀਤ ਸਿੰਘ ਦੀ 23 ਸਾਲਾ ਲੜਕੀ ਅਰਪਿਤ ਰੱਤੀ ਯੂਕਰੇਨ ਵਿਚ ਫਸ ਗਈ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਅਰਪਿਤ ਉਥੇ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਭਾਰਤ ਆਉਣ ਲਈ 26 ਫਰਵਰੀ ਦੀ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਜੰਗ ਲੱਗਣ ਕਾਰਨ ਉਹ ਉੱਥੇ ਹੀ ਰਹਿ ਗਈ। ਉੱਥੇ ਉਹ ਬੰਕਰਾਂ ’ਚ ਰਹਿਣ ਲਈ ਮਜਬੂਰ ਹੈ। ਉਸ ਨਾਲ ਉਨ੍ਹਾਂ ਦੀ ਗੱਲ ਵੀ ਘੱਟ ਹੀ ਹੁੰਦੀ ਹੈ। ਸ਼ਹਿਣਾ ਪੁਲੀਸ ਨੇ ਪਰਿਵਾਰ ਨਾਲ ਮੁਲਾਕਤ ਕਰ ਕੇ ਸਰਕਾਰ ਨੂੰ ਅੰਕੜੇ ਭੇਜੇ ਹਨ। ਪੂਰਾ ਨਗਰ ਬੱਚੀ ਦੀ ਘਰ ਵਾਪਸੀ ਲਈ ਅਰਦਾਸ ਕਰ ਰਿਹਾ ਹੈ। ਇਲਾਕਾ ਵਾਸੀਆਂ ਨੇ ਕੇਂਦਰ ਤੋਂ ਯੂਕਰੇਨ ਫਸੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ।