ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 28 ਜੂਨ
ਖ਼ਬਰ ‘ਬਾਜ਼ੀਗਰਾਂ ਦੀਆਂ ਖੇਡਾਂ ਨੇ ਮੁੰਡੇ ਦੀ ਲਈ ਜਾਨ, ਚਾਰਾਂ ਖਿਲਾਫ ਕੇਸ ਦਰਜ’ ਸਬੰਧੀ ਸੱਚਾਈ ਸਾਹਮਣੇ ਆਈ ਹੈ ਕਿ ਇਹ ਖੇਡਾਂ ਬਾਜ਼ੀਗਰਾਂ ਦੀਆਂ ਨਹੀਂ ਸਨ ਸਗੋਂ ਸਟੰਟ ਕਰਨ ਵਾਲੇ ਕੁਝ ਵਿਅਕਤੀਆਂ ਨਾਲ ਸਬੰਧਤ ਸਨ। ਇਸ ਲਈ 26 ਜੂਨ ਨੂੰ ਛਪੀ ਇਸ ਖ਼ਬਰ ਦਾ ਬਾਜ਼ੀਗਰਾਂ ਜਾਂ ਬਾਜ਼ੀ ਪਾਉਣ ਵਾਲਿਆਂ ਨਾਲ ਕੋਈ ਸਬੰਧ ਨਹੀਂ ਹੈ।
ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਅਲੀਪੁਰ, ਜਗਤਾਰ ਸਿੰਘ ਖੁੰਡੇ ਹਲਾਲ, ਜਸਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਕਮੇਟੀ ਵੱਲੋਂ ਕੀਤੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਪਿੰਡ ਥਾਂਦੇਵਾਲਾ ਵਿਖੇ ਸਟੰਟ ਖੇਡਾਂ ਕਰਨ ਵਾਲਿਆਂ ਨਾਲ ਬਾਜ਼ੀਗਰ ਵਰਗ ਦੇ ਕਿਸੇ ਵਿਅਕਤੀ ਦਾ ਕੋਈ ਸਬੰਧ ਨਹੀਂ ਹੈ।