ਪੱਤਰ ਪ੍ਰੇਰਕ
ਤਰਨ ਤਾਰਨ, 9 ਨਵੰਬਰ
ਇਥੇ ਥਾਣਾ ਸਿਟੀ ਦੇ ਏਐੱਸਆਈ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਮੋਹਤਬਰਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਫਿਰੌਤੀਆਂ ਮੰਗਣ ਵਾਲੇ ਸੱਤ ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਚਾਰ ਜਣੇ ਫ਼ਰਾਰ ਹੋ ਗਏ।
ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਵਾਸੀ ਯਾਦਵਿੰਦਰ ਸਿੰਘ ਆਕਾਸ਼, ਪਿੰਡ ਅਲਾਦੀਨਪੁਰ ਦੇ ਵਸਨੀਕ ਹਰਮਨਦੀਪ ਸਿੰਘ ਤੇ ਤੇਜਬੀਰ ਸਿੰਘ ਵਜੋਂ ਹੋਈ ਹੈ, ਜਦਕਿ ਉਨ੍ਹਾਂ ਦੇ ਫਰਾਰ ਸਾਥੀਆਂ ਵਿੱਚ ਤਰਨ ਤਾਰਨ ਦੇ ਕਰਨਬੀਰ ਸਿੰਘ, ਜਰਮਨਦੀਪ ਸਿੰਘ ਉਰਫ ਅਰਮਾਨ ਮਾਨਾ, ਪਿੰਡ ਅਲਾਦੀਨਪੁਰ ਦੇ ਯੋਧਬੀਰ ਸਿੰਘ ਯੋਧਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਸ਼ਾਮਲ ਹਨ। ਏਐੱਸਆਈ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ।