ਪੱਤਰ ਪ੍ਰੇਰਕ
ਅਟਾਰੀ, 2 ਮਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੀ ਕਿਸਾਨ ਗਾਰਡ ਪਾਰਟੀ (ਕੇਜੀਪੀ) ਨੇ ਅੱਜ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚੋਂ ਕਰੋੜਾਂ ਰੁਪਏ ਮੁੱਲ ਦੀ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਰਤਨ ਖੁਰਦ ਵਿਚ ਤਾਇਨਾਤ ਬੀਐੱਸਐੈੱਫ ਦੀ ਕਿਸਾਨ ਗਾਰਡ ਪਾਰਟੀ ਦੀ ਨਿਗਰਾਨੀ ਹੇਠ ਕੰਡਿਆਲੀ ਤਾਰ ਤੋਂ ਪਾਰ ਕਣਕ ਦੀ ਕਟਾਈ ਉਪਰੰਤ ਖੇਤ ਵਿੱਚ ਰੀਪਰ ਨਾਲ ਤੂੜੀ ਬਣਾਈ ਜਾ ਰਹੀ ਸੀ। ਇਸੇ ਦੌਰਾਨ ਕਿਸਾਨ ਗਾਰਡ ਪਾਰਟੀ ਨੂੰ ਖੇਤ ਵਿੱਚ ਕਣਕ ਦੇ ਨਾੜ ’ਚੋਂ 3 ਪੈਕੇਟ ਦਿਖਾਈ ਦਿੱਤੇ। ਬੀਐੱਸਐੱਫ ਵੱਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਪੈਕੇਟਾਂ ਵਿੱਚੋਂ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲੱਗਪਗ 15 ਕਰੋੜ ਰੁਪਏ ਬਣਦੀ ਹੈ।