ਗੁਰਪ੍ਰੀਤ ਸਿੰਘ ਦੌਧਰ
ਅਜੀਤਵਾਲ, 28 ਫਰਵਰੀ
ਮੋਗਾ ਦੇ ਪਿੰਡ ਮੱਲੇਆਣਾ ’ਚ ਅੱਜ ਲੁਟੇਰੇ ਦਿਨ-ਦਿਹਾੜੇ ਇੰਡਸਇੰਡ ਬੈਂਕ ’ਚੋਂ 3.66 ਲੱਖ ਰੁਪਏ ਲੁੱਟ ਕੇ ਰਫੂਚੱਕਰ ਹੋ ਗਏ। ਤਿੰਨ ਵਿਅਕਤੀ, ਜਿਨ੍ਹਾਂ ਦੇ ਮੂੰਹ ’ਤੇ ਮਾਸਕ ਸਨ ਅਤੇ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ, ਦੁਪਹਿਰੇ 12 ਵਜੇ ਦੇ ਕਰੀਬ ਬੈਂਕ ਅੰਦਰ ਦਾਖਲ ਹੋਏ। ਉਨ੍ਹਾਂ ਬੈਂਕ ਮੁਲਾਜ਼ਮਾਂ ਨੂੰ ਹੱਥ ਖੜ੍ਹੇ ਕਰਨ ਲਈ ਕਿਹਾ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਬੈਂਕ ਦੇ ਗੰਨਮੈਨ ਗੁਰਮੇਲ ਸਿੰਘ ਦੀ 12 ਬੋਰ ਦੀ ਰਾਈਫਲ ਅਤੇ ਬੈਂਕ ਅੰਦਰ ਲੱਗੇ ਡੀਵੀਆਰ ਨੂੰ ਵੀ ਆਪਣੇ ਨਾਲ ਲੈ ਗਏ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਢ ਦਿੱਤੀ ਹੈ।