ਰਾਕੇਸ਼ ਸੈਣੀ
ਨੰਗਲ, 14 ਅਕਤੂਬਰ
ਇੱਥੋਂ ਨੇੜੇ ਸੰਤੋਖਗੜ੍ਹ ਮੁੱਖ ਮਾਰਗ ’ਤੇ ਪਿੰਡ ਅਜੋਲੀ ਕੋਲ ਲੱਗੇ ਹਿਮਾਚਲ ਪ੍ਰਦੇਸ਼ ਦੇ ਟੌਲ ਬੈਰੀਅਰ ’ਤੇ ਨੰਗਲ ਵੱਲੋਂ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਬੈਰੀਅਰ ’ਤੇ ਬੈਠੇ ਤਿੰਨ ਨੌਜਵਾਨਾਂ ਨੂੰ ਦਰੜ ਦਿੱਤਾ| ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਣਵੀਰ ਸਿੰਘ ਵਾਸੀ ਅੰਬ ਅਤੇ ਪਰਮਿੰਦਰ ਸਿੰਘ ਵਾਸੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਵਜੋਂ ਹੋਈ| ਇਸ ਦੌਰਾਨ ਤੀਜਾ ਨੌਜਵਾਨ ਸੋਨੀ ਕਪਿਲਾ ਵਾਸੀ ਪਿੰਡ ਅਜੋਲੀ ਹਿਮਾਚਲ ਪ੍ਰਦੇਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ| ਮੌਕੇ ਤੋਂ ਕਾਰ ਡਰਾਈਵਰ ਫ਼ਰਾਰ ਹੋ ਗਿਆ| ਹਿਮਾਚਲ ਪ੍ਰਦੇਸ਼ ਦੀ ਸੰਤੋਖਗੜ੍ਹ ਪੁਲੀਸ ਨੇ ਕੇਸ ਦਰਜ ਕਰ ਲਿਆ| ਕਾਰ ਡਰਾਈਵਰ, ਪਿੰਡ ਨੰਗਲ ਖੁਰਦ ਹਿਮਾਚਲ ਪ੍ਰਦੇਸ਼ ਦਾ ਹੀ ਦੱਸਿਆ ਜਾ ਰਿਹਾ ਹੈ|