ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
ਪੰਜਾਬ ਸਰਕਾਰ ਨੇ 17 ਆਈਏਐੱਸ ਅਤੇ ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਤਾਜ਼ਾ ਤਬਾਦਲਿਆਂ ਵਿੱਚ ਵਿਜੈ ਕੁਮਾਰ ਜੰਜੂਆ ਨੂੰ ਸਪੈਸ਼ਲ ਮੁੱਖ ਸਕੱਤਰ (ਮਾਲ), ਰਵਨੀਤ ਕੌਰ ਨੂੰ ਸਪੈਸ਼ਲ ਮੁੱਖ ਸਕੱਤਰ ਲੇਬਰ, ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ, ਏ ਵੇਣੂ ਪ੍ਰਸਾਦ ਨੂੰ ਪਹਿਲਾਂ ਵਾਲੇ ਵਿਭਾਗਾਂ ਦੇ ਨਾਲ ਵਧੀਕ ਮੁੱਖ ਸਕੱਤਰ ਸੰਸਦੀ ਮਾਮਲੇ, ਅਲੋਕ ਸ਼ੇਖਰ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਵੀਕੇ ਮੀਨਾ ਨੂੰ ਸਕੱਤਰ ਰੱਖਿਆ ਸੇਵਾਵਾਂ, ਭਲਾਈ ਤੇ ਗ੍ਰਹਿ ਅਤੇ ਜੇਲ੍ਹ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ, ਵਿਕਾਸ ਗਰਗ ਨੂੰ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਅਰੁਣ ਸੇਖੜੀ ਰਜਿਸਟਰ ਸਹਿਕਾਰੀ ਸਭਾਵਾਂ ਪੰਜਾਬ, ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਸਮਾਜਿਕ ਸੁਰੱਖਿਆ ਔਰਤਾਂ ਤੇ ਬੱਚਿਆਂ ਦੀ ਭਲਾਈ, ਵਿਨੈ ਬੁਬਲਾਈ ਮੁੱਖ ਪ੍ਰਸ਼ਾਸਕ ਪੁੱਡਾ ਡਾਇਰੈਕਟਰ ਟਾਊਨ ਅਤੇ ਕੰਟਰੀ ਪਲੈਨਿੰਗ, ਸੰਜੇ ਪੋਪਲੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਸੀਵਰੇਜ ਬੋਰਡ ਤੇ ਜਲ ਸਪਲਾਈ ਵਿਭਾਗ ਪੰਜਾਬ, ਵੀ ਸ੍ਰੀ ਨਿਵਾਸਨ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਉਮਾ ਸ਼ੰਕਰ ਗੁਪਤਾ ਨੂੰ ਮੁੱਖ ਪ੍ਰਸ਼ਾਸਕ ਅਧਿਕਾਰੀ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਅਨਮੋਲ ਸਿੰਘ ਧਾਲੀਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ, ਜੋਤੀ ਬਾਲਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਜਲੰਧਰ, ਮਨਜੀਤ ਸਿੰਘ ਚੀਮਾ ਨੂੰ ਉਪ ਪ੍ਰਮੁੱਖ ਸਕੱਤਰ ਮੁੱਖ ਮੰਤਰੀ, ਮਨਕਮਲ ਸਿੰਘ ਚਹਿਲ ਨੂੰ ਅਸਟੇਟ ਅਫ਼ਸਰ ਗਮਾਡਾ ਦਾ ਵਾਧੂ ਚਾਰਜ ਸੌਂਪਿਆ ਹੈ।