ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਗਸਤ
ਪੰਜਾਬ ਸਰਕਾਰ ਨੇ ਪੁਲੀਸ ਪ੍ਰਸ਼ਾਸਨ ਵਿੱਚ ਵੱਡਾ ਫੇਰ ਬਦਲ ਕਰਦਿਆਂ ਸੂਬੇ ’ਚ 21 ਆਈਪੀਐੱਸ ਅਤੇ 33 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਆਦੇਸ਼ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਰੀ ਕੀਤੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਈਸ਼ਵਰ ਸਿੰਘ ਨੂੰ ਏਡੀਜੀਪੀ ਐੱਚਆਰਡੀ, ਸ਼ਸ਼ੀ ਪ੍ਰਭਾ ਨੂੰ ਏਡੀਜੀਪੀ ਰੇਲਵੇ ਪੰਜਾਬ, ਅਰਪਿਤ ਸ਼ੁਕਲਾ ਨੂੰ ਏਡੀਜੀਪੀ ਲਾਅ ਐਂਡ ਆਰਡਰ, ਪਰਵੀਨ ਸਿਨਹਾ ਨੂੰ ਏਡੀਜੀਪੀ ਸਾਈਬਰ ਕ੍ਰਾਈਮ, ਐੱਮਐੱਫ ਫਾਰੂਕੀ ਨੂੰ ਏਡੀਜੀਪੀ ਆਰਮਡ ਪੁਲੀਸ ਜਲੰਧਰ, ਨੌਨਿਹਾਲ ਸਿੰਘ ਆਈਜੀ ਪ੍ਰਸੋਨਲ ਪੰਜਾਬ, ਸ਼ਿਵੇ ਕੁਮਾਰ ਵਰਮਾ ਨੂੰ ਆਈਜੀ ਲਾਅ ਅਤੇ ਆਰਡਰ ਪੰਜਾਬ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੌਸਤੁਭ ਸ਼ਰਮਾ ਨੂੰ ਆਈਜੀ ਮਨੁੱਖੀ ਅਧਿਕਾਰ ਪੰਜਾਬ, ਹਰਜੀਤ ਸਿੰਘ ਨੂੰ ਏਆਈਜੀ ਆਰਮਾਮੈਂਟ ਪੰਜਾਬ, ਦਾਮਿਆ ਹਰੀਸ਼ ਕੁਮਾਰ ਨੂੰ ਐੱਸਐੱਸਪੀ ਖੰਨਾ, ਰਵੀ ਕੁਮਾਰ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਸਿਮਰਤ ਕੌਰ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ, ਹਰਮਨਬੀਰ ਸਿੰਘ ਨੂੰ ਕਮਾਂਡੈਟ 7ਵੀਂ ਬਟਾਲੀਅਨ ਪੀਏਪੀ ਜਲੰਧਰ, ਵਤਸਲਾ ਗੁਪਤਾ ਨੂੰ ਡਿਪਟੀ ਕਮਿਸ਼ਨਰ ਪੁਲੀਸ ਹੈੱਡਕੁਆਰਟਰ ਜਲੰਧਰ, ਵਰਿੰਦਰ ਪਾਲ ਸਿੰਘ ਏਆਈਜੀ ਸੁਰੱਖਿਆ ਪੰਜਾਬ, ਅਦਿੱਤਿਆ ਨੂੰ ਏਡੀਜੀਪੀ-2 ਜਲੰਧਰ, ਅਸ਼ਵਨੀ ਕਪੂਰ ਨੂੰ ਏਆਈਜੀ ਐੱਸਐੱਸਓਸੀ ਮੁਹਾਲੀ, ਅਭਿਮੰਨਿਊ ਰਾਣਾ ਨੂੰ ਏਡੀਸੀਪੀ ਸਿਟੀ-3 ਅੰਮ੍ਰਿਤਸਰ, ਨਾਵਕ ਸਿੰਘ ਨੂੰ ਏਆਈਜੀ ਪ੍ਰਸੋਨਲ-1 ਪੰਜਾਬ, ਵਰੁਣ ਸ਼ਰਮਾ ਏਆਈਜੀ ਸੀ1-2 ਪੰਜਾਬ, ਹਰਚਰਨ ਸਿੰਘ ਭੁੱਲਰ ਨੂੰ ਏਆਈਜੀ ਲਾਅ ਅਤੇ ਆਰਡਰ ਪੰਜਾਬ ਲਗਾਇਆ ਹੈ। ਸਰਕਾਰ ਨੇ ਸੂਬੇ ਦੇ 33 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।