ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਗਸਤ
ਪੰਜਾਬ ਸਰਕਾਰ ਨੇ ਅੱਜ 9 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈਏਐੱਸ ਅਧਿਕਾਰੀ ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹਾਂ ਤੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀਆਂ ਲਾਇਆ ਗਿਆ ਹੈ। ਆਈਏਐੱਸ ਅਧਿਕਾਰੀ ਤੇਜਵੀਰ ਸਿੰਘ ਨੂੰ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਤੇ ਵਧੀਕ ਮੁੱਖ ਸਕੱਤਰ ਇੰਡਸਟਰੀਜ਼ ਤੇ ਕਾਮਰਸ ਅਤੇ ਵਧੀਕ ਮੁੱਖ ਸਕੱਤਰ ਇਨਫਰਮੇਸ਼ਨ ਟੈਕਨਾਲੋਜੀ ਲਾਇਆ ਗਿਆ ਹੈ। ਸੂਬਾ ਸਰਕਾਰ ਨੇ ਆਈਏਐੱਸ ਅਧਿਕਾਰੀ ਅਜੌਏ ਸ਼ਰਮਾ ਨੂੰ ਪ੍ਰਮੁੱਖ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਵਿੱਤ ਕਮਿਸ਼ਨਰ ਪੰਜਾਬ, ਜੰਗਲਾਤ ਤੇ ਜੰਗਲੀ ਜੀਵ ਅਤੇ ਪ੍ਰਮੁੱਖ ਸਕੱਤਰ ਗਵਰਨੈਂਸ ਰਿਫੋਰਮਜ਼ ਲਾਇਆ ਹੈ। ਆਈਏਐੱਸ ਅਧਿਕਾਰੀ ਰਾਹੁਲ ਤਿਵਾੜੀ ਨੂੰ ਪ੍ਰਸ਼ਾਸਨਿਕ ਸਕੱਤਰ ਵਿਗਿਆਨ ਤਕਨੀਕ ਤੇ ਵਾਤਾਵਰਨ ਤੇ ਪ੍ਰਸ਼ਾਸਨਿਕ ਸਕੱਤਰ ਘਰੇਲੂ ਤੇ ਸ਼ਹਿਰੀ ਵਿਕਾਸ, ਪ੍ਰਸ਼ਾਸਨਿਕ ਸਕੱਤਰ ਬਿਜਲੀ ਤੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀਐੱਸਟੀਸੀਐੱਲ ਲਾਇਆ ਹੈ। ਆਈਏਐੱਸ ਕੁਮਾਰ ਰਾਹੁਲ ਨੂੰ ਪ੍ਰਸ਼ਾਸਨਿਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਆਈਏਐੱਸ ਅਧਿਕਾਰੀ ਗੁਰਪ੍ਰੀਤ ਕੌਰ ਸੱਪਰਾ ਨੂੰ ਸਕੱਤਰ ਪ੍ਰਸੋਨਲ ਤੇ ਸਕੱਤਰ ਆਮ ਪ੍ਰਸ਼ਾਸਨ, ਦਿਲਰਾਜ ਸਿੰਘ ਨੂੰ ਪ੍ਰਸ਼ਾਸਨਿਕ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਪ੍ਰਸ਼ਾਸਨਿਕ ਸਕੱਤਰ ਟਰਾਂਸਪੋਰਟ ਤੇ ਸਕੱਤਰ ਸੰਸਦੀ ਮਾਮਲੇ ਲਾਇਆ ਗਿਆ ਹੈ। ਆਈਏਐੱਸ ਅਧਿਕਾਰੀ ਅਮਿਤ ਢਾਕਾ ਨੂੰ ਸਕੱਤਰ ਪਲੈਨਿੰਗ ਤੇ ਡਾਇਰੈਕਟਰ ਮਗਸੀਪਾ ਅਤੇ ਆਈਏਐੱਸ ਅਧਿਕਾਰੀ ਪ੍ਰਦੀਪ ਕੁਮਾਰ ਨੂੰ ਕਮਿਸ਼ਨਰ ਜਲੰਧਰ ਡਿਵੀਜ਼ਨ ਲਾਇਆ ਗਿਆ ਹੈ।