ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 29 ਜੂਨ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਢਾਈ ਦਰਜਨ ਦੇ ਕਰੀਬ ਬਲਾਕ ਵਿਕਾਸ ਅਤੇ ਪੰਚਇਤ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੀ ਡਾਇਰੈਕਟਰ-ਕਮ-ਵਿਸ਼ੇਸ਼ ਸਕੱਤਰ ਪਰਮਪਾਲ ਕੌਰ ਸਿੱਧੂ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅੱਠ ਬੀਡੀਪੀਓ ਬਦਲੇ ਗਏ ਹਨ। ਗਿਆਰਾਂ ਸੀਨੀਅਰ ਸਹਾਇਕਾਂ (ਲੇਖਾਕਾਰ), ਨੌਂ ਐਸਈਪੀਓਜ਼ ਅਤੇ ਇੱਕ ਮੇਲਾ ਅਫ਼ਸਰ ਨੂੰ ਬੀਡੀਪੀਓਜ਼ ਦੇ ਵਾਧੂ ਚਾਰਜ ਦਿੱਤੇ ਗਏ ਹਨ। ਬਦਲੇ ਗਏ ਬੀਡੀਪੀਓਜ਼ ਵਿੱਚ ਪ੍ਰਦੀਪ ਸ਼ਾਰਦਾ ਨੂੰ ਮਾਜਰੀ ਤੋਂ ਧੂਰੀ, ਕੁਲਵਿੰਦਰ ਸਿੰਘ ਨੂੰ ਨਡਾਲਾ ਤੋਂ ਖੰਨਾ, ਅਮਨਦੀਪ ਸ਼ਰਮਾ ਨੂੰ ਤਰਨ ਤਾਰਨ, ਪਿਆਰ ਸਿੰਘ ਨੂੰ ਫਾਜ਼ਿਲਕਾ, ਜਗਤਾਰ ਸਿੰਘ ਨੂੰ ਮੌੜ ਤੋਂ ਰਾਮਪੁਰਾ, ਰਾਜੇਸ਼ ਕੁਮਾਰ ਚੱਢਾ ਨੂੰ ਜਲੰਧਰ ਈਸਟ ਤੋਂ ਲੁਧਿਆਣਾ-ਇੱਕ, ਗੁਰਵਿੰਦਰ ਕੌਰ ਨੂੰ ਮਲੌਦ ਤੋਂ ਰੁੜਕਾ ਕਲਾਂ ਅਤੇ ਗਗਨਦੀਪ ਕੌਰ ਨੂੰ ਅਬੋਹਰ ਅਤੇ ਵਾਧੂ ਚਾਰਜ ਖੂਹੀਆਂ ਸਰਵਰ ਬਲਾਕ ਵਿਚ ਲਗਾਇਆ ਗਿਆ ਹੈ।
ਬੀਡੀਪੀਓ ਦੇ ਵਾਧੂ ਚਾਰਜ ਸੰਭਾਲਣ ਵਾਲੇ ਗਿਆਰਾਂ ਸੀਨੀਅਰ ਸਹਾਇਕ ਲੇਖਾਕਾਰਾਂ ਵਿੱਚ ਸੁਖਵਿੰਦਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ, ਸੁਖਦੀਪ ਸਿੰਘ ਨੂੰ ਬਰਨਾਲਾ, ਚੰਦ ਸਿੰਘ ਨੂੰ ਬਲਾਚੌਰ, ਗੁਰਪ੍ਰੀਤ ਸਿੰਘ ਨੂੰ ਮਾਲੇਰਕੋਟਲਾ, ਰਾਜਵਿੰਦਰ ਕੌਰ ਨੂੰ ਮੋਗਾ ਇੱਕ ਅਤੇ ਦੋ, ਮੋਹਿੰਦਰ ਸਿੰਘ ਨੂੰ ਰਾਜਪੁਰਾ, ਮਲਕੀਤ ਸਿੰਘ ਨੂੰ ਲੋਹੀਆਂ ਖਾਸ, ਵਿਕਰਮ ਸਿੰਘ ਨੂੰ ਹਾਜੀਪੁਰ, ਮਨਜੋਤ ਸਿੰਘ ਨੂੰ ਗਿੱਦੜਬਾਹਾ, ਸੁਖਦੀਪ ਸਿੰਘ ਗਰੇਵਾਲ ਨੂੰ ਮਲੌਦ, ਰਾਮਪਾਲ ਸ਼ਾਰਦਾ ਨੂੰ ਫਗਵਾੜਾ ਬਲਾਕ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਮੇਲਾ ਅਫ਼ਸਰ ਜਸਵਿੰਦਰ ਸਿੰਘ ਨੂੰ ਪੱਖੋਵਾਲ ਦਾ ਚਾਰਜ ਦਿੱਤਾ ਗਿਆ ਹੈ।