ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਸਤੰਬਰ
ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 10 ਤਹਿਸੀਲਦਾਰਾਂ ਅਤੇ 13 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਤਹਿਸੀਲਦਾਰ ਹਰਸਿਮਰਨ ਸਿੰਘ ਨੂੰ ਪਾਤੜਾਂ, ਪ੍ਰਵੀਨ ਕੁਮਾਰ ਨੂੰ ਅਮਲੋਹ ਤੋਂ ਸਬ-ਰਜਿਸਟਰਾਰ ਜਲੰਧਰ-2, ਰਾਜਪਾਲ ਸਿੰਘ ਸੇਖੋਂ ਨੂੰ ਦਿੜਬਾ ਤੋਂ ਅਮਲੋਹ, ਪਰਵੀਨ ਛਿੱਬੜ ਨੂੰ ਮਜੀਠਾ ਤੋਂ ਨਕੋਦਰ, ਨਵਦੀਪ ਸਿੰਘ ਨੂੰ ਫਗਵਾੜਾ ਤੋਂ ਸਬ-ਰਜਿਸਟਰਾਰ ਰਾਜਪੁਰਾ, ਮਨਮੋਹਨ ਕੁਮਾਰ ਨੂੰ ਰਾਜਪੁਰਾ ਤੋਂ ਜਗਰਾਉਂ, ਜੀਵਨ ਕੁਮਾਰ ਗਰਗ ਨੂੰ ਸੰਗਰੂਰ, ਰਣਜੀਤ ਸਿੰਘ ਨੂੰ ਪਟਿਆਲਾ ਤੋਂ ਧੂਰੀ, ਸਰਬਜੀਤ ਸਿੰਘ ਨੂੰ ਪੱਟੀ ਤੋਂ ਭੁਲੱਥ ਅਤੇ ਮਨਦੀਪ ਕੌਰ ਨੂੰ ਮੂਨਕ ਤੋਂ ਟੀਓਐੱਸਡੀ ਪਟਿਆਲਾ ਲਗਾਇਆ ਗਿਆ ਹੈ।ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ ਨੂੰ ਜੈਤੋ ਤੋਂ ਅਗਰੇਰੀਅਨ ਫ਼ਰੀਦਕੋਟ, ਹੀਰਾਵੰਤੀ ਨੂੰ ਅਗਰੇਰੀਅਨ ਬਠਿੰਡਾ ਤੋਂ ਜੈਤੋ, ਮਲੂਕ ਸਿੰਘ ਨੂੰ ਕੋਟ ਈਸੇ ਖਾਂ ਦੇ ਨਾਲ ਧਰਮਕੋਟ ਦਾ ਵਾਧੂ ਚਾਰਜ, ਗੁਰਦੀਪ ਸਿੰਘ ਨੂੰ ਧਰਮਕੋਟ ਤੋਂ ਮਹਿਤਪੁਰ, ਰਾਜ ਕੁਮਾਰ ਨੂੰ ਸ੍ਰੀ ਹਰਿਗੋਬਿੰਦਪੁਰ ਦੇ ਨਾਲ ਬਟਾਲਾ ਦਾ ਵਾਧੂ ਚਾਰਜ, ਨਿਰਮਲ ਸਿੰਘ ਨੂੰ ਧਾਰੀਵਾਲ ਦੇ ਨਾਲ ਨੌਸ਼ਹਿਰਾ ਮੱਝਾ ਸਿੰਘ ਦਾ ਵਾਧੂ ਚਾਰਜ, ਸੁਖਵਿੰਦਰ ਸਿੰਘ ਨੂੰ ਨਰੋਟ ਜੈਮਲ ਸਿੰਘ ਤੋਂ ਕਾਹਨੂੰਵਾਨ, ਹਰਵਿੰਦਰ ਗਿੱਲ ਨੂੰ ਕਾਹਨੂੰਵਾਨ ਤੋਂ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ, ਕੁਲਵਿੰਦਰ ਸਿੰਘ ਨੂੰ ਜ਼ੀਰਕਪੁਰ ਲਗਾਇਆ ਗਿਆ ਹੈ।