ਪੱਤਰ ਪ੍ਰੇਰਕ
ਰੂਪਨਗਰ, 15 ਅਪਰੈਲ
ਇੱਥੋਂ ਦੀ ਪਾਵਰ ਕਲੋਨੀ ’ਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ’ਚ ਜੁੱਟੀ ਰੂਪਨਗਰ ਪੁਲੀਸ ਨੂੰ ਲਾਪਤਾ ਹੋਏ ਪਰਿਵਾਰ ਦੇ ਚੌਥੇ ਮੈਂਬਰ ਪ੍ਰਭਜੋਤ ਸਿੰਘ ਦਾ ਐਕਟਿਵਾ ਸਕੂਟਰ ਪੁਲੀਸ ਲਾਈਨ ਦੇ ਪਿਛਲੇ ਪਾਸੇ ਸਥਿਤ ਬੁਧਕੀ ਨਦੀ ’ਚੋਂ ਮਿਲਿਆ ਹੈ। ਪੁਲੀਸ ਨੇ ਮਕੈਨਿਕ ਸੱਦ ਕੇ ਐਕਟਿਵਾ ਦੇ ਤਾਲੇ ਖੁੱਲ੍ਹਵਾਉਣ ਉਪਰੰਤ ਆਰ.ਸੀ. ਚੈੱਕ ਕੀਤੀ ਤਾਂ ਐਕਟਿਵਾ ਦੀ ਰਜਿਸਟਰੇਸ਼ਨ ਪ੍ਰਭਜੋਤ ਸਿੰਘ ਦੇ ਪਿਤਾ ਹਰਚਰਨ ਸਿੰਘ ਦੇ ਨਾਮ ’ਤੇ ਸੀ। ਲੋਕਾਂ ਦੇ ਦੱਸਣ ਅਨੁਸਾਰ ਇਸ ਐਕਟਿਵਾ ਦੀ ਵਰਤੋਂ ਪ੍ਰਭਜੋਤ ਸਿੰਘ ਹੀ ਕਰਦਾ ਸੀ ਅਤੇ 10 ਅਪਰੈਲ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਵੇਖਿਆ। ਐੱਸ.ਪੀ.(ਡੀ) ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ।