ਅਟਾਰੀ: ਭਾਰਤ-ਅਫ਼ਗਾਨਿਸਤਾਨ ਵਪਾਰ ਮੁੜ ਸ਼ੁਰੂ ਹੋਣ ਪਿੱਛੋਂ ਅੱਜ ਦੂਜੇ ਦਿਨ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਸੁੱਕੇ ਮੇਵਿਆਂ ਦੇ ਚਾਰ ਅਤੇ ਮੁਲੱਠੀ ਦੇ ਦੋ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤੇ (ਸੰਗਠਿਤ ਚੈੱਕ ਪੋਸਟ ਅਟਾਰੀ) ਭਾਰਤ ਪੁੱਜੇ। ਚਾਰ ਮਹੀਨਿਆਂ ਦੀ ਖੜੋਤ ਤੋਂ ਬਾਅਦ ਭਾਰਤ-ਅਫ਼ਗਾਨਿਸਤਾਨ ਵਪਾਰ ਮੁੜ ਸ਼ੁਰੂ ਹੋਣ ਨਾਲ ਅਟਾਰੀ ਸਰਹੱਦ ’ਤੇ ਕੰਮ ਕਰਦੇ ਕੁਲੀਆਂ ਦੇ ਚਿਹਰਿਆਂ ’ਤੇ ਰੌਣਕ ਪਰਤੀ ਹੈ। -ਪੱਤਰ ਪ੍ਰੇਰਕ