ਸ਼ਗਨ ਕਟਾਰੀਆ
ਬਠਿੰਡਾ, 7 ਨਵੰਬਰ
ਜ਼ਿਲ੍ਹਾ ਬਠਿੰਡਾ ਪੁਲੀਸ ਨੇ ਪੰਕਜ ਅਤੇ ਸੋਨੂੰ ਨੂੰ 9.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਸ੍ਰੀ ਜੀਐੱਸ ਸੰਘਾ ਨੇ ਦੱਸਿਆ ਕਿ ਮੁਲਜ਼ਮ ਕਰੰਸੀ ਤਿਆਰ ਕਰਨ ਲਈ ਪੇਪਰ ਆਨਲਾਈਨ ਮੰਗਵਾਉਂਦੇ ਸਨ ਅਤੇ ਜਾਅਲੀ ਨੋਟ ਤਿਆਰ ਕਰਕੇ ਅਸਲੀ ਨੋਟਾਂ ਵਿੱਚ ਮਿਲਾ ਕੇ ਮਾਰਕੀਟ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕਰੀਬ ਹਫ਼ਤਾ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ। ਸ੍ਰੀ ਸੰਘਾ ਨੇ ਹੋਰ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਕਿਲੋ ਅਫੀਮ ਅਤੇ ਸਕਾਰਪੀਓ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਮਾਮਲਿਆਂ ਸਬੰਧੀ ਥਾਣਾ ਸੰਗਤ ਵਿੱਚ ਕੇਸ ਦਰਜ ਹੋਏ ਹਨ ਅਤੇ ਇਨ੍ਹਾਂ ਦੀ ਬਾਰੀਕੀ ਨਾਲ ਤਫਤੀਸ਼ ਜਾਰੀ ਹੈ।