ਹਰਦੀਪ ਸਿੰਘ ਜਟਾਣਾ
ਮਾਨਸਾ, 11 ਜੁਲਾਈ
ਇਥੋਂ ਦੇ ਬੱਸ ਸਟੈਂਡ ਨਜ਼ਦੀਕ ਪੈਟਰੋਲ ਪੰਪ ਉਤੇ ਸੀਐਨਜੀ ਗੈਸ ਸਿਲੰਡਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵਕਤ ਵੱਡੀ ਗਿਣਤੀ ਲੋਕ ਆਪਣੇ ਵਾਹਨਾਂ ਵਿਚ ਪੈਟਰੋਲ ਅਤੇ ਸੀਐਨਜੀ ਭਰਵਾ ਰਹੇ ਸਨ। ਧਮਾਕੇ ਕਾਰਨ ਲੋਕ ਸਹਿਮ ਗਏ। ਮਰਨ ਵਾਲਿਆਂ ਵਿਚ ਪੈਟਰੋਲ ਪੰਪ ਉਤੇ ਕੰਮ ਕਰਦਾ ਵਰਕਰ ਵੀ ਸ਼ਾਮਲ ਹੈ। ਪੰਪ ਮਾਲਕ ਜਗਮੋਹਨ ਲਾਟਾ ਨੇ ਜ਼ਖਮੀਆਂ ਨੂੰ ਹਸਪਤਾਲ ਪਹੰਚਾਇਆ।