ਪੱਤਰ ਪ੍ਰੇਰਕ
ਬਠਿੰਡਾ, 20 ਸਤੰਬਰ
ਗੋਨਿਆਣਾ ਰੋਡ ’ਤੇ ਗਿਲਪੱਤੀ-ਸਿਵੀਆਂ ਰੋਡ ’ਤੇ ਸ਼ੈੱਲਰ ’ਚ ਚੌਲ ਭਰਦੇ ਸਮੇਂ ਦੋ ਮਜ਼ਦੂਰ ਮਸ਼ੀਨ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਇੱਕ ਮਜ਼ਦੂਰ ਦਾ ਹੱਥ ਵੱਢਿਆ ਗਿਆ, ਜਦੋਂ ਕਿ ਦੂਜੇ ਦਾ ਹੱਥ ਕੁਚਲਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਹਰਸ਼ਿਤ ਚਾਵਲਾ ਅਤੇ ਗੁਰਪ੍ਰੀਤ ਸਿੰਘ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਬਲਦੇਵ ਸਿੰਘ (40) ਤੇ ਜਗਜੀਤ ਸਿੰਘ (35) ਵਾਸੀ ਪਿੰਡ ਲੰਬਵਾਲੀ (ਜ਼ਿਲ੍ਹਾ ਫਰੀਦਕੋਟ) ਵਜੋਂ ਹੋਈ ਹੈ। ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।