ਕੇਪੀ ਸਿੰਘ
ਗੁਰਦਾਸਪੁਰ, 3 ਮਾਰਚ
ਕਲਾਨੌਰ ਪੁਲੀਸ ਨੇ ਨਾਕੇਬੰਦੀ ਦੌਰਾਨ ਬੋਲੈਰੋ ਜੀਪ ਵਿਚੋਂ ਚਾਚਾ-ਭਤੀਜਾ ਨੂੰ 6 ਕਿੱਲੋ ਅਫ਼ੀਮ ਅਤੇ 40 ਗਰਾਮ ਸਮੈਕ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗੁਰਦਾਸਪੁਰ ਰਾਜਿੰਦਰ ਸਿੰਘ ਸੋਹਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਬੋਲੈਰੋ ਦੀ ਤਲਾਸ਼ੀ ਲਈ ਗਈ ਤਾਂ ਉੱਤਰਾਖੰਡ ਦੇ ਰਹਿਣ ਵਾਲੇ ਚਾਚਾ-ਭਤੀਜਾ ਤੋਂ 6 ਕਿੱਲੋ ਅਫ਼ੀਮ ਅਤੇ 40 ਗਰਾਮ ਸਮੈਕ ਬਰਾਮਦ ਕੀਤੀ ਗਈ। ਉਨ੍ਹਾਂ ਦੀ ਪਛਾਣ ਅੰਗਰੇਜ਼ ਸਿੰਘ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ। ਦੋਵੇਂ ਉੱਤਰਾਖੰਡ ਤੋ ਹੀ ਅਫ਼ੀਮ ਲਿਆ ਕੇ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਦੇ ਸਨ।