ਪੱਤਰ ਪ੍ਰੇਰਕ
ਬਠਿੰਡਾ, 30 ਸਤੰਬਰ
ਇੱਥੋਂ ਦੇ ਜੌਗਰ ਪਾਰਕ ਦੀ ਝੀਲ ਨੰਬਰ 2 ਵਿਚ ਬੀਤੀ ਰਾਤ ਸੋਨੂੰ (36) ਪੁੱਤਰ ਰਣਵੀਰ ਸ਼ਰਮਾ ਵਾਸੀ ਹਜ਼ੂਰਾ-ਕਪੂਰਾ ਕਲੋਨੀ ਗਲੀ ਨੰਬਰ 6 ਬਠਿੰਡਾ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਹਾਰਾ ਜਨਸੇਵਾ ਦੀ ਲਾਈਫ਼ ਸੇਵਿੰਗ ਟੀਮ ਦੇ ਮੈਂਬਰ ਸੂਚਨਾ ਮਿਲਣ ’ਤੇ ਘਟਨਾ ਸਥਾਨ ਉਤੇ ਪੁੱਜੇ ਅਤੇ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਪਰ ਝੀਲ ਦੁਆਲੇ ਲੱਗੀ ਲੋਹੇ ਦੀ ਜਾਲੀ ਅਤੇ ਹਨੇਰੇ ਕਾਰਨ ਟੀਮ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਗੋਤਾਖੋਰਾਂ ਨੇ ਕਾਫੀ ਮੁਸ਼ੱਕਤ ਮਗਰੋਂ ਲਾਸ਼ ਝੀਲ ਵਿਚੋਂ ਕੱਢੀ। ਥਾਣਾ ਥਰਮਲ ਦੀ ਪੁਲੀਸ ਵੀ ਮੌਕੇ ’ਤੇ ਮੌਜੂਦ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪਰਿਵਾਰ ਮੁਤਾਬਕ ਸੋਨੂੰ ਟੇਲਰ ਮਾਸਟਰ ਸੀ ਅਤੇ ਕੰਮ ਨਾ ਹੋਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਮਾਨਸਿਕ ਰੋਗਾਂ ਦੇ ਡਾਕਟਰ ਤੋਂ ਉਸ ਦੀ ਦਵਾਈ ਵੀ ਚੱਲਦੀ ਸੀ।