ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਕਿਸਾਨ ਅੰਦੋਲਨ ਸਮਾਪਤ ਹੋਣ ਤੋਂ ਦੋ ਮਹੀਨੇ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਚੋਣਾਂ ਮਗਰੋਂ ਐੱਮਐੱਸਪੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਕਮੇਟੀ ਬਣਾਉਣ ਦੇ ਦਿੱਤੇ ਗਏ ਬਿਆਨ ਸਬੰਧੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ 9 ਦਸੰਬਰ 2021 ਨੂੰ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਐੱਮਐੱਸਪੀ ਸਬੰਧੀ ਲਿਖਤੀ ਸਮਝੌਤਾ ਕੀਤਾ ਸੀ। ਇਸ ਸਮਝੌਤੇ ’ਤੇ ਕੇਂਦਰ ਦੇ ਖਰੇ ਨਾ ਉਤਰਨ ’ਤੇ ਕਿਸਾਨਾਂ ਨੇ ਯੂਪੀ ਤੇ ਉੱਤਰਾਖੰਡ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਰਾਜਨੀਤਕ ਸਬਕ ਸਿਖਾਉਣ ਲਈ ਮੁਹਿੰਮ ਆਰੰਭਣ ਦਾ ਐਲਾਨ ਕੀਤਾ ਸੀ। ਕਿਸਾਨਾਂ ਵੱਲੋਂ ਇਹ ਸਖ਼ਤ ਸਟੈਂਡ ਲੈਣ ’ਤੇ ਹੀ ਤੋਮਰ ਦਾ ਇਹ ਬਿਆਨ ਆਇਆ ਹੈ।