ਚੰਡੀਗੜ੍ਹ, 16 ਨਵੰਬਰ
ਕਰੋਨਾ ਮਹਾਮਾਰੀ ਦੇ ਚੱਲਦੇ ਪੰਜਾਬ ਵਿੱਚ ਬੀਤੇ ਅੱਠ ਮਹੀਨਿਆਂ ਤੋਂ ਬੰਦ ਯੂਨੀਵਰਸਿਟੀਆਂ ਤੇ ਕਾਲਜ ਅੱਜ ਮੁੜ ਖੁੱਲ੍ਹ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਇਲਾਕਿਆਂ ਵਿੱਚ ਵਿਦਿਅਕ ਅਦਾਰੇ ਖੋਲ੍ਹਣ ਸਬੰਧੀ ਫੈਸਲਾ ਸਰਕਾਰ ਨੇ ਪਿਛਲੇ ਮਹੀਨੇ ਕੀਤਾ ਸੀ। ਅਦਾਰਿਆਂ ਨੂੰ ਕੋਵਿਡ-19 ਸਬੰਧੀ ਜਾਰੀ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਾਰਨ ਦੀ ਹਦਾਇਤ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਕਰੋਨਾ ਕਾਰਨ ਸੂਬੇ ਵਿੱਚ ਵਿਦਿਅਕ ਅਦਾਰੇ 24 ਮਾਰਚ ਤੋਂ ਬੰਦ ਹਨ। ਵਿਦਿਅਕ ਅਦਾਰੇ ਖੁੁੱਲ੍ਹਣ ਦੇ ਪਹਿਲੇ ਗੇੜ ਵਿੱਚ ਸਿਰਫ ਸਾਇੰਸ, ਮੈਡੀਸਨ, ਇੰਜਨੀਅਰਿੰਸਗ ਅਤੇ ਤਕਨਾਲੋਜੀ ਵਿਭਾਗ ਦੇ ਅੰਤਿਮ ਵਰ੍ਹੇ ਦੇ ਵਿਦਿਆਰਥੀਆਂ ਨੂੰ ਹੀ ਕਲਾਸਾਂ ਲਗਾਉਣ ਲਈ ਸੱਦਿਆ ਗਿਆ ਹੈ। ਪਹਿਲੇ ਦਿਨ ਵਿਦਿਆਰਥੀਆਂ ਦੀ ਨਫਰੀ ਘੱਟ ਰਹੀ ਪਰ ਸੂਬੇ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਨਿਯਮਿਤ ਕਲਾਸਾਂ ਸ਼ੁਰੂ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ। – ਪੀਟੀਆਈ