ਚੰਡੀਗੜ੍ਹ, 21 ਦਸੰਬਰ
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਸਿਆਸੀ ਗੱਠਜੋੜ ਸੰਭਵ ਨਹੀਂ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਇਕੱਲਿਆਂ ਚੋਣਾਂ ਲੜ ਸਕਦੀਆਂ ਹਨ। ‘ਆਪ’ ਨੇ ਪਾਰਟੀ ਲੀਡਰਸ਼ਿਪ ਨੂੰ ਪੰਜਾਬ ਦੇ ਸਿਆਸੀ ਮਾਹੌਲ ਤੋਂ ਜਾਣੂ ਕਰਵਾਉਂਦਿਆਂ ਇਕੱਲੇ ਚੋਣ ਮੈਦਾਨ ਵਿਚ ਉੱਤਰਨ ਬਾਰੇ ਦੱਸਿਆ ਹੈ। ਦੂਜੇ ਪਾਸੀ ਕਾਂਗਰਸ ਦੀ ਵੀ ਸੂਬਾਈ ਲੀਡਰਸ਼ਿਪ ਇਕੱਲਿਆਂ ਚੋਣਾਂ ਲੜਨ ਲਈ ਅੜੀ ਹੋਈ ਹੈ।