ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਨੇਵੀ ਵਿੱਚ ਵਾਈਸ ਐਡਮਿਰਲ ਸੰਦੀਪ ਨੈਥਾਨੀ ਨੇ ਚੀਫ ਆਫ ਮਟੀਰੀਅਲ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜੰਗੀ ਬੇੜੇ ਦੇ ਉਤਪਾਦਨ ਵਿਭਾਗ ਵਿੱਚ ਇੰਚਾਰਜ ਸਨ। ਉਨ੍ਹਾਂ ਦਾ ਚੰਡੀਗੜ੍ਹ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਸੈਕਟਰ 35-ਡੀ ਦੇ ਸਰਕਾਰੀ ਮਾਡਲ ਸਕੂਲ ਵਿੱਚ ਪੜ੍ਹਾਈ ਕੀਤੀ। ਉਹ ਬਾਸਕਟਬਾਲ ਦੇ ਚੰਗੇ ਖਿਡਾਰੀ ਸਨ। ਉਨ੍ਹਾਂ ਸਕੂਲ ਲਈ ਕਈ ਮੁਕਾਬਲੇ ਵੀ ਜਿੱਤੇ। ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਸੈਕਟਰ-35 ਦੇ ਸਕੂਲ ਵਿੱਚ ਪੰਜਾਬੀ ਸਿੱਖੀ। ਉਨ੍ਹਾਂ ਦਿਨਾਂ ਵਿੱਚ ਮਸ਼ਹੂਰ ਕਲਾਕਾਰ ਵਿਵੇਕ ਸ਼ੌਕ ਉਨ੍ਹਾਂ ਦਾ ਜਮਾਤੀ ਸੀ। ਸੰਦੀਪ ਦੇ ਪਿਤਾ ਸਨਤ ਕੁਮਾਰ ਨੈਥਾਨੀ ਡੈਪੂਟੇਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਕਾਰਜਕਾਰੀ ਇੰਜਨੀਅਰ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੇ।