ਬਲਵਿੰਦਰ ਰੈਤ
ਨੂਰਪੁਰ ਬੇਦੀ, 15 ਸਤੰਬਰ
ਕਸ਼ਮੀਰ ਦੀਆਂ ਵਾਦੀਆਂ ਦਾ ਭੁਲੇਖਾ ਪਾਉਂਦੇ ਸ਼ਿਵਾਲਿਕ ਦੇ ਪਹਾੜਾਂ ਵਿੱਚ ਵੱਸਿਆ ਪਿੰਡ ਖੱਡ ਬਠਲੌਰ ਕਿਸੇ ਸੈਰਗਾਹ ਤੋਂ ਘੱਟ ਨਹੀਂ ਹੈ। ਇਹ ਪਿੰਡ ਹਲਕਾ ਰੂਪਨਗਰ ਵਿੱਚ ਪੈਂਦਾ ਹੈ। ਇਹ ਪਿੰਡ ਸੈਲਾਨੀਆਂ ਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਕੀਤੀ ਗਈ ਹੈ। ਅੱਜ ਵਿਸ਼ੇਸ਼ ਤੌਰ ਤੇ ‘ਤੰਦਰੁਸਤੀ ਦਾ ਸੁਨੇਹਾ’ ਦੇਣ ਲਈ ਵਿਧਾਇਕ ਦਿਨੇਸ਼ ਚੱਢਾ ਅਤੇ ਉੱਚੀਆਂ ਚੋਟੀਆਂ ਸਰ ਕਰਨ ਵਾਲੇ ਰੂਪਨਗਰ ਦੇ ਤੇਗਵੀਰ ਅਤੇ ਸਾਨਵੀ ਸੂਦ ਇਸ ਪਿੰਡ ਵਿੱਚ ਪਹੁੰਚੇ।
ਪਿੰਡ ਖੱਡ ਬਠਲੌਰ ਵਿੱਚ ਹੋਰ ਬਹੁਤ ਸਾਰੇ ਖਿਡਾਰੀਆਂ ਤੇ ਨੌਜਵਾਨ ਪੁੱਜੇ। ਉਨ੍ਹਾਂ ਕਿਹਾ ਕਿ ਪਹਾੜੀ ਵਿੱਚ ਵੱਸੇ ਇਸ ਪਿੰਡ ਦਾ ਸਵੇਰ ਵੇਲੇ ਦਾ ਦਿਲਕਸ਼ ਨਜ਼ਾਰਾ ਕਸ਼ਮੀਰ ਵਰਗਾ ਨਜ਼ਾਰਾ ਪੇਸ਼ ਕਰਦਾ ਸੀ। ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਸਾਨੂੰ ਸਿਹਤ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਨਵੀ ਪੀੜ੍ਹੀ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸ਼ਿਵ ਕੁਮਾਰ ਸੈਣੀ, ਤੇਜਿੰਦਰ ਸਿੰਘ, ਡੀਐੱਸਪੀ ਜਗਜੀਵਨ ਸਿੰਘ, ਪ੍ਰਿੰਸੀਪਲ ਲੁਕੇਸ਼ ਸ਼ਰਮਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬਾਜਵਾ, ਦੀਪਕ ਸੂਦ, ਦਵਿੰਦਰ ਸਿੰਘ ਚਨੌਲੀ, ਜਗਦੀਪ ਸਿੰਘ ਸਿੱਧੂ ਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।