ਨਿੱਜੀ ਪੱਤਰ ਪ੍ਰੇਰਕ
ਬਟਾਲਾ, 2 ਜੁਲਾਈ
ਸਥਾਨਕ ਕਲਾਨੌਰ ਰੋਡ ਸਥਿਤ ਪਿੰਡ ਵਡਾਲਾ ਬਾਂਗਰ ਦੇ ਨੌਜਵਾਨ ਕੰਵਲਜੀਤ ਸਿੰਘ (24) ਪੁੱਤਰ ਮਲੂਕ ਸਿੰਘ ਦੀ ਨਿਊਜ਼ੀਲੈਂਡ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਕੰਵਲਜੀਤ ਛੇ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਨਿਊਜ਼ੀਲੈਂਡ ਗਿਆ ਸੀ ਤੇ ਕਰੀਬ ਡੇਢ ਸਾਲ ਪਹਿਲਾਂ ਹੀ ਉਸ ਨੂੰ ਉਥੇ ਪੀਆਰ ਮਿਲੀ ਸੀ। ਕੰਵਲਜੀਤ ਦੇ ਪਰਿਵਾਰ ਮੈਂਬਰ ਸਰਪੰਚ ਮੇਜਰ ਸਿੰਘ ਢਿੱਲੋਂ ਨੇ ਦੱਸਿਆ ਕਿ ਘਰ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਤਿੰਨ ਕੁ ਮਹੀਨਿਆਂ ਤੱਕ ਉਸ ਨੇ ਪੰਜਾਬ ਆਉਣਾ ਸੀ। ਉਨ੍ਹਾਂ ਦੱਸਿਆ ਕਿ ਕੰਵਲਜੀਤ ਦੇ ਦੋਸਤ ਮਾਨਵੀਰ ਸਿੰਘ ਨੇ ਅੱਜ ਸਵੇਰੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸ ਦੁਖਦਾਈ ਘਟਨਾ ਤੋਂ ਜਾਣੂ ਕਰਵਾਇਆ।