ਮੁੰਬਈ, 25 ਜੂਨ
ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਵਿਧਾਇਕਾਂ ਦੇ ਵੱਡੇ ਹਿੱਸੇ ਦੀ ਬਗ਼ਾਵਤ ਕਾਰਨ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਹਾਟੀ ਅਤੇ ਸੂਰਤ ਵਿੱਚ ਹੋਟਲਾਂ ਦੇ ਬਿੱਲ ਕੌਣ ਅਦਾ ਕਰ ਰਿਹਾ ਹੈ। ਸ਼ਿਵ ਸੈਨਾ ਦੇ ਇਹ ਬਾਗੀ ਵਿਧਾਇਕ ਇਸ ਸਮੇਂ ਅਸਾਮ ਦੇ ਲਗਜ਼ਰੀ ਹੋਟਲ ਵਿੱਚ ਹਨ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ, ਜੋ ਰਾਜ ਵਿੱਚ ਸ਼ਿਵ ਸੈਨਾ ਅਤੇ ਕਾਂਗਰਸ ਨਾਲ ਸੱਤਾ ਵਿੱਚ ਹਿੱਸੇਦਾਰੀ ਕਰ ਰਹੀ ਹੈ, ਨੇ ਵੀ ਆਮਦਨ ਕਰ ਵਿਭਾਗ (ਆਈਟੀ) ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕਾਲੇ ਧਨ ਦੇ ਸਰੋਤ ਦਾ ਪਤਾ ਲਗਾਉਣ ਲਈ ਕਿਹਾ ਹੈ। ਐੱਨਸੀਪੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੀ ਨੇ ਪੁੱਛਿਆ, ‘ਸੂਰਤ ਅਤੇ ਗੁਹਾਟੀ ਦੇ ਹੋਟਲਾਂ ਦੇ ਨਾਲ-ਨਾਲ ਵਿਸ਼ੇਸ਼ ਉਡਾਣਾਂ ਦੇ ਬਿੱਲਾਂ ਦਾ ਭੁਗਤਾਨ ਕੌਣ ਕਰ ਰਿਹਾ ਹੈ? ਕੀ ਇਹ ਸੱਚ ਹੈ ਕਿ ਖਰੀਦ-ਫ਼ਰੋਖਤ ਦੀ ਕੀਮਤ 50 ਕਰੋੜ ਰੁਪਏ ਹੈ? ਜੇ ਈਡੀ ਅਤੇ ਆਈਟੀ ਵਿਭਾਗ ਸਰਗਰਮ ਹੋ ਜਾਂਦੇ ਹਨ ਤਾਂ ਕਾਲੇ ਧਨ ਦੇ ਸਰੋਤ ਦਾ ਪਰਦਾਫਾਸ਼ ਹੋ ਜਾਵੇਗਾ।’