ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 26 ਨਵੰਬਰ
ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਪੁਲੀਸ ਦੇ ਜ਼ੋਰ ਨਾਲ ਰੋਕਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਟਵੀਟ ਰਾਹੀਂ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਦੇ ਕਿਸਾਨ ਦੋ ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹ ਨੂੰ ਦਿੱਲੀ ਜਾਣ ਤੋਂ ਹਰਿਆਣਾ ਸਰਕਾਰ ਕਿਉਂ ਰੋਕ ਰਹੀ ਹੈ ਤੇ ਸ਼ਾਂਤਮਈ ਕਿਸਾਨਾਂ ਨੂੰ ਡੱਕਣ ਲਈ ਪੁਲੀਸ ਦੀ ਵਰਤੋਂ ਕਰਕੇ ਬਲਦੀ ’ਤੇ ਤੇਲ ਕਿਉਂ ਪਾ ਰਹੀ ਹੈ? ਕੀ ਕਿਸਾਨਾਂ ਕੋਲ ਸ਼ਾਂਤਮਈ ਢੰਗ ਨਾਲ ਹਾਈਵੇਅਜ਼ ’ਤੇ ਚੱਲਣ ਦਾ ਹੱਕ ਨਹੀਂ ਹੈ?