ਪੱਤਰ ਪ੍ਰੇਰਕ
ਬਸੀ ਪਠਾਣਾਂ, 11 ਮਾਰਚ
ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਚੋਣਾਂ ਦੇ ਨਤੀਜਿਆਂ ’ਚ ਮਿਲੀ ਹਾਰ ਨੂੰ ਲੋਕਾਂ ਦਾ ਫਤਵਾ ਮੰਨਦੇ ਹੋਏ ਹਲਕੇ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਸੀ ਪਠਾਣਾਂ ਹਲਕੇ ਨੂੰ ਆਪਣੀ ਕਰਮਭੁੂਮੀ ਮੰਨਦੇ ਹਨ ਅਤੇ ਉਹ ਭੱਵਿਖ ਵਿੱਚ ਹੋਰ ਮਜ਼ਬੂਤੀ ਨਾਲ ਲੋਕਾਂ ਦੀ ਸੇਵਾ ਕਰਨਗੇ। ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਰੁਪਿੰਦਰ ਸਿੰਘ ਹੈਪੀ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਤੇ ਜੋ ਭਰੋਸਾ ਜਤਾਇਆ ਹੈ ਸਾਨੂੰ ਆਸ ਹੈ ਕਿ ਉਹ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰਨਗੇ। ਜੀ.ਪੀ. ਨੇ ਕਿਹਾ ਕਿ ਉਹ ਇੱਕ ਚੌਕੀਦਾਰ ਵਾਂਗ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਸੇਵਾ ਕਰਦੇ ਰਹਿਣਗੇ।