ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿਚ ਨੇੜਲੇ ਪਿੰਡ ਗੁਰਨੇ ਕਲਾ ਦੇ ਜਸਮੇਰ ਸਿੰਘ ਜੇਜੀ ਕਾਲਜ ਦੇ ਐੱਸਸੀ ਵਿਦਿਆਰਥੀਆਂ ਤੋਂ ਫੀਸਾਂ ਮੰਗਣ ਵਿਰੁੱਧ ਕੀਤੇ ਸੰਘਰਸ਼ ਵਿੱਚ ਜਿਤ ਹਾਸਲ ਕੀਤੀ ਹੈ। ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਜਸਮੇਰ ਸਿੰਘ ਜੇਜੀ ਕਾਲਜ ਨੇ ਵੱਖ ਵੱਖ ਕਲਾਸਾਂ ਵਿਚ ਪੜ੍ਹਦੇ ਦਲਿਤ ਵਿਦਿਆਰਥੀਆਂ ਤੋਂ ਇਸ ਵਾਰ ਮੋਟੀਆਂ ਫੀਸਾਂ ਵਸੂਲਣ ਦਾ ਸਿਖਿਆ ਵਿਰੋਧੀ ਫੈਸਲਾ ਕੀਤਾ ਸੀ। ਪ੍ਰਾਈਵੇਟ ਕਾਲਜ ਆਪਣੇ ਦਾਖਲੇ ਵਧਾਉਣ ਲਈ ਪਹਿਲਾਂ ਤਾਂ ਕੋਈ ਫੀਸ ਨਹੀਂ ਲੈਂਦੇ ਪਰ ਬਾਅਦ ਵਿਚ ਮੋਟੀਆਂ ਫੀਸਾਂ ਭਰਣ ਲਈ ਵਿਦਿਆਰਥੀਆਂ ਨੂੰ ਮਜਬੂਰ ਕਰਦੇ ਹਨ। ਅਜਿਹਾ ਮਸਲਾ ਪੰਜਾਬ ਸਟੂਡੈਂਟਸ ਯੁਨੀਅਨ ਸ਼ਹੀਦ ਰੰਧਾਵਾ ਨੇ ਗੰਭੀਰਤਾ ਨਾਲ ਲੈਕੇ ਪਿੰਡਾਂ ਵਿੱਚ ਮੁਹਿੰਮ ਚਲਾਈ ਗਈ ਅਤੇ ਅੱਜ ਕਾਲਜ ਦੀ ਮੈਨੇਜਮੈਂਟ ਨੂੰ ਦੁਬਾਰਾ ਮਿਲਿਆ ਗਿਆ ਤਾਂ ਇਸ ਮੌਕੇ ਤੇ ਵਿਦਿਆਰਥੀਆਂ ਦੇ ਏਕੇ ਦੇ ਜ਼ੋਰ ’ਤੇ ਵਧਾਈਆਂ ਫੀਸਾਂ ਵਾਪਿਸ ਕਰਵਾਈਆਂ ਗਈਆਂ ਅਤੇ ਦਾਖਲੇ ਸਮੇਂ ਵਿਦਿਆਰਥੀਆਂ ਤੋਂ ਲਏ ਗਏ ਖਾਲੀ ਚੈੱਕ ਵਾਪਿਸ ਕਰਵਾਏ ਗਏ।ਇਸ ਮੌਕੇ ਕੀਤੀ ਜੇਤੂ ਰੈਲੀ ਵਿੱਚ ਮਨਦੀਪ ਸਿੰਘ, ਗੁਰਪ੍ਰੀਤ ਅਤੇ ਕਿਸਾਨ ਆਗੂ ਗੁਰਚਰਨ ਸਿੰਘ ਖੋਖਰ ਵਿਚਾਰ ਰੱਖੇ। ਕਾਲਜ ਵਿੱਚ ਕਾਲਜ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਪ੍ਰਧਾਨ ਹਰਜੀਤ ਸਿੰਘ, ਮੀਤ ਪ੍ਰਧਾਨ ਰਮਨਦੀਪ ਸਿੰਘ, ਜਨਰਲ ਸਕੱਤਰ ਗੁਰਮੀਤ ਕੌਰ,ਖਜ਼ਾਨਚੀ ਗੁਰਜੀਤ ਸਿੰਘ ਦੀ ਚੋਣ ਕੀਤੀ ਗਈ ਅਤੇ ਇਸ ਨਵੀ ਕਮੇਟੀ ਨੇ ਹਾਕਮਾਂ ਵੱਲੋਂ ਸਿੱਖਿਆ ਤੇ ਵਿੱਢੇ ਹਮਲਿਆਂ ਖ਼ਿਲਾਫ਼ ਮਿਲਕੇ ਸੰਘਰਸ਼ ਕਰਨ ਦਾ ਅਹਿਦ ਲਿਆ।