ਚੇਤਨਪੁਰਾ: ਪਿੰਡ ਸੰਤੂਨੰਗਲ ਵਿੱਚ ਕਰੰਟ ਲੱਗਣ ਕਾਰਨ ਨੌਜਵਾਨ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ ਦੀ ਮੌਤ ਹੋ ਗਈ। ਨੌਜਵਾਨ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਵਾਂ ਮਕਾਨ ਬਣਾਇਆ ਹੈ। ਅੱਜ ਜਦੋਂ ਸੰਦੀਪ ਸਿੰਘ ਘਰ ਵਿੱਚ ਰੱਖਿਆ ਸਾਮਾਨ ਪਿੱਛੇ ਹਟਾਉਣ ਲੱਗਾ ਤਾਂ ਸਾਮਾਨ ਦੇ ਹੇਠੋਂ ਲੰਘ ਰਹੀ ਬਿਜਲੀ ਦੀ ਤਾਰ ਦੇ ਜੋੜ ਨਾਲ ਅਚਾਨਕ ਉਸ ਦਾ ਹੱਥ ਲੱਗ ਗਿਆ ਤੇ ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ