ਨਵਕਿਰਨ ਸਿੰਘ
ਮਹਿਲ ਕਲਾਂ, 4 ਜੂਨ
ਪੁਲੀਸ ਵੱਲੋਂ ਹਜ਼ਾਰਾਂ ਨਸ਼ੀਲੀਆਂ ਗੋਲੀਆ ਸਮੇਤ ਗ੍ਰਿਫ਼ਤਾਰ ਕੀਤੇ ਮਾਲੇਰਕੋਟਲਾ ਵਾਸੀ ਨੌਜਵਾਨ ਜ਼ੁਲਫਕਾਰ ਉਰਫ ਜ਼ੁਲਫੀ ਦੇ ਕਰੋਨਾ ਪਾਜ਼ੇਟਿਵ ਆਣ ਕਾਰਨ ਪੁਲੀਸ ਮੁਲਾਜ਼ਮ ਡਰੇ ਹੋਏ ਹਨ। ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ‘ਚ ਜ਼ੁਲਫਕਾਰ ਦਾ ਥਾਣਾ ਮਹਿਲ ਕਲਾਂ ਕੋਲ ਰਿਮਾਂਡ ਹੈ ਅਤੇ ਹੁਣ ਉਸ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਿੱਥੇ ਜ਼ੁਲਫਕਾਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਉੱਥੇ ਹੀ ਥਾਣਾ ਮਹਿਲ ਕਲਾਂ ਦੇ ਸਮੂਹ ਮੁਲਾਜ਼ਮ ਅਤੇ ਬੀਤੀ ਦੋ ਦਿਨ ਤੋਂ ਥਾਣੇ ‘ਚ ਰਹੇ ਹਵਾਲਾਤੀਆਂ ਦਾ ਕੋਵਿਡ-19 ਸਬੰਧੀ ਟੈਸਟ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਕਈ ਉੱਚ ਪੁਲਿਸ ਅਫਸਰ ਵੀ ਜਾਂਚ ਦੌਰਾਨ ਇਸ ਹਵਾਲਾਤੀ ਦੇ ਸੰਪਰਕ ਵਿੱਚ ਰਹੇ ਹਨ, ਜਿਸ ਕਾਰਨ ਪੂਰੇ ਜ਼ਿਲ੍ਹੇ ਦੇ ਪੁਲੀਸ ਅਫਸਰਾਂ ਚਿੰਤਾ ਵਿੱਚ ਹਨ।