ਪੱਤਰ ਪ੍ਰੇਰਕ
ਸੰਗਰੂਰ, 23 ਨਵੰਬਰ
ਸੰਗਰੂਰ ਕਲਾ ਕੇਂਦਰ ਵੱਲੋਂ ਨਿਰਦੇਸ਼ਕ ਯਸ਼ ਦੀ ਅਗਵਾਈ ’ਚ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ‘ਤੇ ਕਰਵਾਇਆ ਗਿਆ 26ਵਾਂ ਰਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਤਿੰਨ ਦਿਨਾਂ ਬਾਲ ਮੇਲਾ ਬੜੀ ਧੂਮਧਾਮ ਨਾਲ ਸੰਪੰਨ ਹੋਇਆ। ਇਹ ਬਾਲ ਮੇਲਾ ਰੰਗਸ਼ਾਲਾ ਦੇ ਕਲਾਕਾਰ ਨਵਜੋਤ ਗਰਗ ਮੀਤੂ ਨੂੰ ਸਮਰਪਿਤ ਰਿਹਾ। ਇਸ ਬਾਲ ਮੇਲੇ ਦੇ ਤੀਜੇ ਦਿਨ ਦਾ ਉਦਘਾਟਨ ਰਾਮ ਨਿਵਾਸ ਤੇ ਸੰਤੋਸ਼ ਗਰਗ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਹਰਪਾਲ ਸਿੰਘ ਚੀਮਾਂ ਨੇ ਹਾਜਰੀ ਲਵਾਈ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ, ਜਦੋਂ ਕਿ ਪ੍ਰਧਾਨਗੀ ਗੁਰਪਿੰਦਰ ਸੰਧੂ ਨੇ ਕੀਤੀ।
ਸ੍ਰੀ ਯਸ਼ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ ਲੜਕੀਆਂ ਦੇ ਸੋਲੋ ਡਾਂਸ, ਫ਼ੋਕ ਡਾਂਸ, ਡਿਊਟ ਡਾਂਸ ਅਤੇ ਗਰੁੱਪ ਕਲਾਸੀਕਲ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਸ਼੍ਰੀ ਯਸ਼ ਨੇ ਦੱਸਿਆ ਕਿ ਇਸ ਮੌਕੇ ਹਰਜਿੰਦਰ ਸਿੰਘ ਨੂੰ ਥੀਏਟਰ, ਸੰਜੇ ਵਰਮਾਂ ਨੂੰ ਪ੍ਰੈਸ ਫ਼ੋਟੋਗ੍ਰਾਫ਼ਰ, ਪ੍ਰਾਂਜਲ ਬਾਂਸਲ ਨੂੰ ਸ਼ੂਟਿੰਗ ਅਤੇ ਐਡਵੋਕੇਟ ਸੁਮੀਰ ਫੱਤਾ ਨੂੰ ਉਨ੍ਹਾਂ ਦੀ ਲਿਖੀ ਕਿਤਾਬ ‘ਸੰਗਰੂਰ ਪਹਿਲਾਂ ਅਤੇ ਹੁਣ’ ਲਈ ਸਨਮਾਨਿਤ ਕੀਤਾ ਗਿਆ।