ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 14 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸ਼ਾਹਪੁਰ ਕਲਾਂ ਵੱਲੋਂ ਬਲਾਕ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਅਤੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਸ਼ਾਹਪੁਰ ਦੀ ਅਗਵਾਈ ਵਿੱਚ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਲੋੜੀਂਦੀਆਂ ਸਹੂਲਤਾਂ ਨਾਲ ਲੈੱਸ ਕਿਸਾਨ ਰੈਣ ਬਸੇਰਾ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨੂੰ ਗਰਮੀ, ਮੱਛਰ, ਮੀਂਹ, ਹਨੇਰੀਆਂ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਵੇਖਦਿਆਂ ਕਿਸਾਨ ਜਥੇਬੰਦੀ ਦੀ ਇਕਾਈ ਸ਼ਾਹਪੁਰ ਕਲਾਂ ਵੱਲੋਂ ਇਕ ਕਿਸਾਨ ਰੈਣ ਬਸੇਰਾ ਤਿਆਰ ਕੀਤਾ ਗਿਆ ਹੈ, ਜਿਸ ਵਿਚ ਰਸੋਈ, ਫਰਿੱਜ, ਕੂਲਰ, ਸਟੋਰ ਤੋਂ ਇਲਾਵਾ ਬਿਜਲੀ ਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੌਜੂਦ ਹਨ। ਇਸ ਰੈਣ ਬਸੇਰੇ ਨੂੰ ਬਣਾਉਣ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨਾਲ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਆਰ ਪਾਰ ਦੀ ਲੜਾਈ ਚੱਲ ਰਹੀ ਹੈ ਅਤੇ ਜਿਸ ਵਿੱਚੋਂ ਕਿਸਾਨ ਜਿੱਤ ਪ੍ਰਾਪਤ ਕਰਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ।ਇਸ ਸਮੇਂ ਦਲਵਾਰ ਸਿੰਘ,ਜੱਗਰ ਸਿੰਘ,ਗੁਰਚਰਨ ਸਿੰਘ,ਗੂੱਡੂ ਸਿੰਘ,ਸੁਖਚੈਨ ਸਿੰਘ ਸਾਬਕਾ ਪੰਚ, ਮਿਸਤਰੀ ਤਰਸੇਮ ਸਿੰਘ,ਗੁਰਤੇਜ ਸਿੰਘ, ਦਰਸ਼ਨ ਸਿੰਘ, ਨਾਜਰ ਸਿੰਘ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਨਹਿਲ, ਸੁਖਦੇਵ ਸਿੰਘ, ਬੀਰਬਲ ਸਿੰਘ, ਭੋਲਾ ਸਿੰਘ, ਜੱਗਾ ਸਿੰਘ, ਬਾਬਾ ਬੂਟਾ ਸਿੰਘ ਸ਼ਾਮਲ ਸਨ।