ਪਟਿਆਲਾ (ਸਰਬਜੀਤ ਸਿੰਘ ਭੰਗੂ) ਛੇ ਮਹੀਨੇ ਪਹਿਲਾਂ ਡਿਊਟੀ ਦੌਰਾਨ ਮੌਤ ਦੇ ਮੂੰਹ ਚਲੇ ਗਏ ਹੋਮਗਾਰਜ ਦੇ ਜਵਾਨ ਬਹਾਦਰ ਸਿੰਘ ਵਾਸੀ ਮੰਡਵਾਲ ਦੇ ਪਰਿਵਾਰ ਨੂੰ ਪੰਜਾਬ ਹੋਮਗਾਰਡ ਵੱਲੋਂ ਵੈੱਲਫੇਅਰ ਫ਼ੰਡ ਵਿਚੋਂ 55 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ ਇਸ ਸਬੰਧੀ ਹੋਮਗਾਰਡਜ ਦੇ ਇਥੇ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਹੋਮਗਾਰਡਜ ਤੇ ਜ਼ਿਲ੍ਹਾ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਮ੍ਰਿਤਕ ਦੀ ਮਾਤਾ ਨੂੰ ਪਚਵੰਜਾ ਹਜ਼ਾਰ ਰੁਪਏ ਦਾ ਇਹ ਚੈੱਕ ਸੌਂਪਿਆ ਗਿਆ ਕਮਾਡੈਂਟ ਰਾਏ ਸਿੰਘ ਧਾਲੀਵਾਲ ਦਾ ਕਹਿਣਾ ਸੀ ਇਸ ਤੋਂ ਇਲਾਵਾ ਬੀਮਾ ਰਾਸ਼ੀ ਵਜੋਂ ਵੀ ਪੀੜਤ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਰਾਸ਼ੀ ਜਲਦੀ ਦਿੱਤੀ ਜਾਵੇਗੀ।