ਲਹਿਰਾਗਾਗਾ:
ਪਿੰਡ ਚੱਠਾ ਨਨਹੇੜਾ ਵਿਚ ਲਛਮਣ ਸਿੰਘ ਚੱਠਾ ਪੁੱਤਰ ਸਮਸੇਰ ਸਿੰਘ ਦੀ ਜ਼ਮੀਨ ਵਾਹੁਣ ਖ਼ਿਲਾਫ਼ ਛਾਜਲੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਲਛਮਣ ਸਿੰਘ ਚੱਠਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਛਾਜਲੀ ਰੋਡ ’ਤੇ ਪੰਜ ਕਨਾਲ ਜ਼ਮੀਨ ਹੈ। ਇਸ ਜ਼ਮੀਨ ਨੂੰ ਹਰ ਸਾਲ ਪਿਰਤਪਾਲ ਸਿੰਘ ਨੂੰ ਠੇਕੇ ’ਤੇ ਦਿੰਦਾ ਸੀ ਪਰ ਇਸ ਸਾਲ ਜ਼ਮੀਨ ਠੇਕੇ ’ਤੇ ਨਹੀਂ ਦਿੱਤੀ ਅਤੇ ਉਸ ਨੇ ਖੁਦ ਇਸ ਜ਼ਮੀਨ ’ਤੇ ਬਾਜਰੇ ਦੀ ਕਾਸ਼ਤ ਕੀਤੀ ਸੀ। ਪਰ ਪ੍ਰਿਤਪਾਲ ਸਿੰਘ ਅਤੇ ਰਾਮ ਸਿੰਘ ਆਦਿ ਨੇ ਜ਼ਮੀਨ ਵਾਹ ਦਿੱਤੀ। ਪੁਲੀਸ ਨੇ ਪ੍ਰਿਤਪਾਲ ਸਿੰਘ ਤੇ ਰਾਮ ਸਿੰਘ ਵਾਸੀਆਨ ਚੱਠਾ ਨਨਹੇੜਾ ਖਿਲਾਫ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ