ਪੱਤਰ ਪ੍ਰੇਰਕ
ਸੰਗਰੂਰ, 5 ਦਸੰਬਰ
ਸਥਾਨਕ ਰੈੱਡ ਕਰਾਸ ਨਸ਼ਾ ਛੁਡਾਉੂ ਕੇਂਦਰ ਵਿੱਚ ਹੋਏ ਸਰਦ ਰੁੱਤ ਕਵੀ ਦਰਬਾਰ ਦਾ ਉਦਘਾਟਨ ਸੀਨੀਅਰ ਸਿਟੀਜ਼ਨ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ ਨੇ ਕੀਤਾ ਅਤੇ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਢੀਂਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਮਾਜ ਸੇਵੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਕਵੀ ਆਪਣੀ ਗੱਲ ਰਾਹੀਂ ਸਮਾਜ ਨੂੰ ਜਾਗਰੂਕ ਕਰਦੇ ਹਨ। ਇਸ ਮੌਕੇ ਆਪਣੀ ਸ਼ਾਇਰੀ ਦੇ ਖੁੂਬਸੂਰਤ ਕਲਾਮ ਨਾਲ ਮੋਹਨ ਸ਼ਰਮਾ, ਬਲਜੀਤ ਸ਼ਰਮਾ, ਕਰਮ ਸਿੰਘ ਜ਼ਖ਼ਮੀ, ਰਮਨੀਤ ਚਾਨੀ, ਸੰਜੇ ਲਹਿਰੀ, ਪੂਜਾ ਪੁੰਡਰਕ ਅਤੇ ਬਲਰਾਜ ਓਬਰਾਏ ਬਾਜੀ ਸਰੋਤਿਆਂ ਦੇ ਰੂ-ਬ-ਰੂ ਹੋਏ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਪ੍ਰੋ. ਨਰਵਿੰਦਰ ਕੌਸ਼ਲ ਨੇ ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ ਦੀ ਖੁੂਬਸੂਰਤ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ. ਸੰਤੋਖ ਕੌਰ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ, ਜਗਨ ਨਾਥ ਗੋਇਲ ਪ੍ਰਧਾਨ ਆਰੀਆ ਸਮਾਜ, ਰਵਿੰਦਰ ਗੁੱਡੂ, ਕਮਲਜੀਤ ਸਿੰਘ, ਆਰ.ਐਲ. ਪਾਂਧੀ, ਜਗਜੀਤਇੰਦਰ ਸਿੰਘ, ਜਨਕ ਰਾਜ ਜੋਸ਼ੀ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ ਵੀ ਮੌਜੂਦ ਸਨ।