ਸ਼ੇਰਪੁਰ: ਕਾਤਰੋਂ ਦੇ ਚੌਹਾਨ ਪਰਿਵਾਰ ਨੇ ਆਪਣੇ ਵਡੇਰਿਆਂ ਦੀ ਯਾਦ ਵਿਚ ਢਾਈ ਲੱਖ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕਾਤਰੋਂ ਵਿਚ ਕਮਰਾ ਬਣਵਾਇਆ ਹੈ। ਕਮਰੇ ਦਾ ਰਸਮੀ ਉਦਘਾਟਨ ਪਿੰਡ ਦੇ ਸਰਪੰਚ ਬਹਾਦਰ ਸਿੰਘ ਬਾਗੜੀ ਨੇ ਕੀਤਾ। ਇਸ ਸਬੰਧੀ ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਚੌਹਾਨ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਚੌਹਾਨ ਨੇ ਆਪਣੇ ਪਿਤਾ ਬਲਵੰਤ ਸਿੰਘ ਚੌਹਾਨ, ਦਾਦਾ ਹਰੀ ਸਿੰਘ ਅਤੇ ਦਾਦੀ ਗੁਰਦੇਵ ਕੌਰ ਦੀ ਯਾਦ ਵਿੱਚ ਕਮਰੇ ਦੀ ਉਸਾਰੀ ਕਰਵਾਈ ਹੈ। ਸਮਾਜ ਸੇਵੀ ਬੇਅੰਤ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁਰਖਿਆਂ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਹੈ। ਇਸ ਮੌਕੇ ਅਮਨਦੀਪ ਕੌਰ, ਸਤਵੰਤ ਕੌਰ ਬੜਿੰਗ, ਰਜਿੰਦਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ