ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 1 ਨਵੰਬਰ
ਤਾਲਮੇਲ ਸੁਸਾਇਟੀ ਸੰਗਰੂਰ ਵੱਲੋਂ ਸਥਾਨਕ ਅਕਾਲ ਕਾਲਜ ਆਫ ਐਜੂਕੇਸ਼ਨ ਵਿੱਚ ਪੰਜਾਬ ਦਿਵਸ ਸਮਾਰੋਹ ਮਨਾਇਆ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕਾ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਸ਼ਿਰਕਤ ਕੀਤੀ। ਸਮਾਗਮ ਦਾ ਉਦਘਾਟਨ ਸੀਨੀਅਰ ਸਿਟੀਜ਼ਨ ਭਲਾਈ ਮੰਚ ਦੇ ਪ੍ਰਧਾਨ ਪਾਲਾ ਸਿੰਗਲਾ ਨੇ ਕੀਤਾ। ਸਮਾਜ ਸੇਵੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਵਧਾਉਣ ਲਈ ਜਾਗਰੂਕ ਹੋਣ ਦੀ ਲੋੜ ਹੈ। ਨਾਮਵਰ ਸਾਹਿਤਕਾਰ ਮੋਹਨ ਸ਼ਰਮਾ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਹਰਬੰਸ ਕੌਰ ਆਦਮਪੁਰ ਅਤੇ ਜਸਵੀਰ ਕੌਰ ਬਦਰਾ ਨੇ ਆਪਣੀਆਂ ਨਜ਼ਮਾਂ ਨਾਲ ਸਮਾਗਮ ’ਚ ਰੰਗ ਬੰਨ੍ਹਿਆ। ਇਸ ਤੋਂ ਪਹਿਲਾਂ ਪੰਜਾਬ ਦਿਵਸ ਨੂੰ ਲੈ ਕੇ ਹੋਏ ਕਵੀ ਦਰਬਾਰ ਦੌਰਾਨ ਬਲਰਾਜ ਓਬਰਾਏ ਬਾਜ਼ੀ ਵੱਲੋਂ ਕੀਤੇ ਮੰਚ ਸੰਚਾਲਨ ਉਪਰੰਤ ਪੰਜਾਬੀ ਦੇ ਨਾਮਵਰ ਸ਼ਾਇਰਾਂ ਮੋਹਨ ਸ਼ਰਮਾ, ਕੁਲਵਿੰਦਰ ਕੌਰ ਕੰਵਲ, ਮੂਲ ਚੰਦ ਸ਼ਰਮਾ, ਨਿਧੀ ਸ਼ਰਮਾ, ਸੰਜੇ ਲਹਿਰੀ, ਰਾਜਿੰਦਰ ਰਾਣੀ, ਕਰਮ ਸਿੰਘ ਜ਼ਖ਼ਮੀ, ਰਮਨਜੀਤ ਕੌਰ ਪਟਿਆਲਾ ਅਤੇ ਜੀਤ ਹਰਜੀਤ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸੇ ਦੌਰਾਨ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਤਾਲਮੇਲ ਸੁਸਾਇਟੀ ਦੇ ਪ੍ਰਧਾਨ ਸਵਾਮੀ ਰਵਿੰਦਰ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ੍ਰੀਮਤੀ ਸੰਤੋਸ਼ ਗੁਪਤਾ ਨੇ ਧੰਨਵਾਦ ਕੀਤਾ।
ਪੰਜਾਬ ਦਿਵਸ ਸਮਾਗਮ ਨੂੰ ਮਹੰਤ ਹਰਪਾਲ ਦਾਸ, ਓਪੀ ਅਰੋੜਾ ਸਕੱਤਰ ਜ਼ਿਲਾ ਸਕੇਟਿੰਗ ਐਸੋਸੀਏਸ਼ਨ, ਸੁਰਜੀਤ ਸਿੰਘ ਸਾਬਕਾ ਈ.ਓ., ਬਲਵੰਤ ਸਿੰਘ ਜੋਗਾ, ਪਰਮਜੀਤ ਸਿੰਘ ਟਿਵਾਣਾ, ਸੁਰਿੰਦਰਪਾਲ ਸਿੰਘ ਸਿਦਕੀ, ਅਮਨਦੀਪ ਸਿੰਘ ਅਮਨੀ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਰਾਜਦੀਪ ਕੌਰ ਬਰਾੜ ਅਤੇ ਹੋਰ ਸ਼ਖਸੀਅਤਾਂ ਨੇ ਸੰਬੋਧਨ ਕੀਤਾ।
ਸਨਮਾਨੀਆਂ ਗਈਆਂ ਅਹਿਮ ਸ਼ਖ਼ਸੀਅਤਾਂ ਦੇ ਵੇਰਵੇ
ਸੰਗਰੂਰ ਦੀ ਬਹੁਪੱਖੀ ਸ਼ਖ਼ਸੀਅਤ ਡਾ. ਹਰਪ੍ਰੀਤ ਕੌਰ ਖਾਲਸਾ ਨੂੰ ਬੀਬਾ ਨਰਿੰਦਰ ਕੌਰ ਭਰਾਜ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਪਹਿਨਾ ਕੇ ਸਨਮਾਨਤ ਕੀਤਾ। ਪੰਜਾਬੀ ਸੂਬਾ ਅੰਦੋਲਨ ਵਿੱਚ ਭਾਗ ਲੈਣ ਵਾਲੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਜਸਵੰਤ ਸਿੰਘ ਖਹਿਰਾ, ਡਾ. ਜਗਦੀਪ ਕੌਰ, ਅਮਨਦੀਪ ਸਿੰਘ ਅਮਨੀ ਅਤੇ ਦਲ ਸਿੰਘ ਬਹਾਦਰਪੁਰ ਤੋਂ ਇਲਾਵਾ ਆਪਣੇ ਕਾਰੋਬਾਰੀ ਅਦਾਰੇ ਅੱਗੇ ਨਿਰੋਲ ਪੰਜਾਬੀ ਭਾਸ਼ਾ ਵਿੱਚ ਬੋਰਡ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਸਤਿਕਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।