ਕਰਮਵੀਰ ਸਿੰਘ ਸੈਣੀ
ਮੂਨਕ 16 ਜੁਲਾਈ
ਆਮ ਆਦਮੀ ਪਾਰਟੀ ਦੇ ਵੱਲੋਂ ਯੂਥ ਡਰੀਮ ਕਲੱਬ ਰਾਮਪੁਰਾ ਗੁੱਜਰਾਂ ਦੇ ਸਹਿਯੋਗ ਨਾਲ ਟੋਹਾਣਾ ਰੋਡ ’ਤੇ ਪਏ ਖੱਡਿਆਂ ਨੂੰ ਭਰਿਆ ਗਿਆ।
‘ਆਪ’ ਦੇ ਹਲਕਾ ਇੰਚਾਰਜ ਜਸਵੀਰ ਕੁਦਨੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਇਹ ਸੜਕ ਬਿਲਕੁਲ ਖਸਤਾ ਹਾਲਤ ’ਚ ਹੈ। ਹਰਿਆਣਾ-ਪੰਜਾਬ ਦੇ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਤੋਂ ਇਲਾਵਾ ਧਰਨਾ ਵੀ ਲਗਾਏ ਪਰ ਕੋਈ ਹੱਲ ਨਹੀਂ ਹੋਇਆ, ਜਿਸ ਕਰਕੇ ਉਨ੍ਹਾਂ ਵੱਲੋਂ ਪਾਰਟੀ ਵਰਕਰਾਂ, ਯੂਥ ਡਰੀਮ ਕਲੱਬ ਰਾਮਪੁਰਾ ਗੁੱਜਰਾ ਅਤੇ ਲੋਕਾਂ ਦੇ ਸਹਿਯੋਗ ਨਾਲ ਸੜਕ ਵਿਚਲੇ ਟੋਏ ਭਰੇ ਗਏ ਹਨ। ਉਨ੍ਹਾਂ ਨੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਨੂੰ ਸੜਕ ਬਣਾਉਣ ਦੀ ਅਪੀਲ ਵੀ ਕੀਤੀ।
ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਜਾਰੀ: ਕੜੈਲ
ਮੂਨਕ: ਘੱਗਰ ਦਰਿਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮਸ਼ੀਨਾਂ ਲਗਾ ਕੇ ਇਹ ਕੰਮ ਜਾਰੀ ਰਹੇਗਾ। ਇਸ ਦਾ ਪ੍ਰਗਟਾਵਾ ਬਲਾਕ ਸਮਿਤੀ ਚੇਅਰਮੈਨ ਭੱਲਾ ਸਿੰਘ ਕੜੈਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾ ਹੀ ਆਏ ਮਾਨਸੂਨ ਨੂੰ ਦੇਖਦੇ ਹੋਏ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਸਮੇਂ ਤੋਂ ਪਹਿਲਾ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਵਿੱਚ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਮਸ਼ੀਨਾਂ ਰਾਹੀਂ ਵੀ ਕੰਮ ਕਰਵਾਇਆ ਜਾ ਰਿਹਾ ਹੈ।