ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਜਨਵਰੀ
ਆਮ ਆਦਮੀ ਪਾਰਟੀ ਦੀ ਸਥਾਨਕ ਇਕਾਈ ਵੱਲੋਂ ਅੱਜ ਰਾਜਪੁਰਾ ਟਾਊਨ ਵਿੱਚ ਇਕ ਨਿੱਜੀ ਹੋਟਲ ’ਚ ਨਗਰ ਕੌਂਸਲ ਚੋਣਾਂ ਸਬੰਧੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਉਮੀਦਵਾਰਾਂ ਨੂੰ ਚੋਣ ਲੜਨ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਧਮੋਲੀ, ਦੀਪਕ ਸੂਦ, ਨੀਨਾ ਮਿੱਤਲ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ ਗਿਆ। ਇਸ ਮੌਕੇ ਸ਼ੇਰ ਮਾਜਰਾ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਦੇ 31 ਵਾਰਡਾਂ ’ਚੋਂ 20 ਵਾਰਡਾਂ ਦੀਆਂ ਟਿਕਟਾਂ ਤਕਸੀਮ ਕਰ ਦਿੱਤੀਆਂ ਗਈਆਂ ਹਨ,, ਜਦੋਂ ਕਿ ਰਹਿੰਦੀਆਂ 20 ਟਿਕਟਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-1 ਤੋਂ ਬਲਵਿੰਦਰ ਕੌਰ, ਵਾਰਡ ਨੰਬਰ-2 ਤੋਂ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਵਾਰਡ ਨੰਬਰ-3 ਤੋਂ ਮਧੂ ਬਾਲਾ, ਵਾਰਡ ਨੰਬਰ-5 ਤੋਂ ਰਤਨੇਸ਼ ਜਿੰਦਲ, ਵਾਰਡ ਨੰਬਰ-9 ਤੋਂ ਨੀਲਮ ਮਹਿਤਾ, ਵਾਰਡ ਨੰਬਰ-10 ਤੋਂ ਪ੍ਰਤੀਕ ਚੋਪੜਾ, ਵਾਰਡ ਨੰਬਰ-11 ਤੋਂ ਮੀਨਾ ਕੁਮਾਰੀ, ਵਾਰਡ ਨੰਬਰ-12 ਤੋਂ ਸੁਮਿਤ ਬਖ਼ਸ਼ੀ, ਵਾਰਡ ਨੰਬਰ-13 ਤੋਂ ਇੰਦੂ, ਵਾਰਡ ਨੰਬਰ-15 ਤੋਂ ਨੀਤਿਕਾ, ਵਾਰਡ ਨੰਬਰ-17 ਤੋਂ ਅਨੀਤਾ, ਵਾਰਡ ਨੰਬਰ-18 ਤੋਂ ਗੁਰਦੀਪ ਸਿੰਘ ਵਾਰਡ ਨੰਬਰ-20 ਤੋਂ ਨਰੇਸ਼ ਕੁਮਾਰ, ਵਾਰਡ ਨੰਬਰ-22 ਤੋਂ ਮੋਹਿੰਦਰ ਸਿੰਘ, ਵਾਰਡ ਨੰਬਰ-23 ਤੋਂ ਸ਼ਸ਼ੀ ਬਾਲਾ, ਵਾਰਡ ਨੰਬਰ-24 ਤੋਂ ਸ਼ੇਰ ਸਿੰਘ, ਵਾਰਡ ਨੰਬਰ-25 ਤੋਂ ਰਾਣੁਕਾ ਰਾਣੀ, ਵਾਰਡ ਨੰਬਰ-27 ਤੋਂ ਨੀਤੂ ਬਾਂਸਲ, ਵਾਰਡ ਨੰਬਰ-29 ਤੋਂ ਐਡਵੋਕੇਟ ਰਵਿੰਦਰ ਸਿੰਘ, ਵਾਰਡ ਨੰਬਰ-30 ਤੋਂ ਗੁਰਵੀਰ ਸਿੰਘ ਸਰਾਓ ਨੂੰ ਨਗਰ ਕੌਂਸਲ ਚੋਣਾਂ ਲਈ ‘ਆਪ’ ਵੱਲੋਂ ਉਮੀਦਵਾਰ ਉਤਾਰਿਆ ਗਿਆ ਹੈ। ਇਸ ਮੌਕੇ ਸੂਬਾ ਖ਼ਜ਼ਾਨਚੀ ਮੈਡਮ ਨੀਨਾ ਮਿੱਤਲ, ਬਲਾਕ ਇੰਚਾਰਜ ਦਿਨੇਸ਼ ਮਹਿਤਾ, ਬਲਾਕ ਇੰਚਾਰਜ ਇਸਲਾਮ ਅਲੀ, ਗੁਰਪ੍ਰੀਤ ਸਿੰਘ ਸੰਧੂ (ਘਨੌਰ), ਸਰਕਲ ਇੰਚਾਰਜ ਅਮਰਿੰਦਰ ਸਿੰਘ ਮੀਰੀ, ਜਤਿੰਦਰ ਸਿੰਘ, ਕਰਨ ਗੜੀ, ਹਰਪ੍ਰੀਤ ਸਿੰਘ ਲਾਲੀ, ਅਮਨ ਸੈਣੀ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।