ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 30 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਘੁਮਾਣ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਪਾਰਟੀ ਵਰਕਰਾਂ ਨੇ ਸਰਗਰਮੀ ਵਿੱਢ ਦਿੱਤੀ ਹੈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਉਹ ਅੱਜ ਦਿੜ੍ਹਬਾ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਕੁਮਾਰ ਦਿੜ੍ਹਬਾ, ਜਗਸੀਰ ਸਿੰਘ ਜੱਗਾ, ਗੁਰਮੇਲ ਸਿੰਘ, ਮਨਿੰਦਰ ਸਿੰਘ ਘੁਮਾਣ, ਗੁਰਕੀਰਤ ਖੋਪੜਾ ਤੇ ਨੰਬਰਦਾਰ ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।