ਪੱਤਰ ਪ੍ਰੇਰਕ
ਲਹਿਰਾਗਾਗਾ, 2 ਜਨਵਰੀ
ਸਹਾਇਕ ਥਾਣੇਦਾਰ ਜਗਸੀਰ ਸਿੰਘ ਦੀ ਅਗਵਾਈ ’ਚ ਪੁਲੀਸ ਨੂੰ ਚੂੜਲ ਕਲਾਂ ਤੋਂ ਬਖੋਰਾ ਕਲਾਂ ਦੀ ਮੁਖਬਰੀ ਮਿਲੀ ਕਿ ਜਗਦੀਪ ਸਿੰਘ ਤੇ ਉਸਦਾ ਭਰਾ ਰਣਜੀਤ ਸਿੰਘ ਹੈਰੋਇਨ ਵੇਚਦੇ ਹਨ ਤੇ ਉਹ ਇਲਾਕੇ ’ਚ ਚਿੱਟਾ ਵੇਚਣ ਆ ਰਹੇ ਹਨ ਜਿਸ ਦੇ ਆਧਾਰ ’ਤੇ ਨਾਕੇਬੰਦੀ ਦੌਰਾਨ ਸ਼ੱਕੀਆਂ ਨੂੰ ਕਾਬੂ ਕੀਤਾ ਤੇ ਜੈਲ ਪੋਸਟ ਚੋਟੀਆਂ ਇੰਚਾਰਜ ਗੁਲਜਾਰ ਸਿੰਘ ਨੇ ਮੌਕੇ ’ਤੇ ਪਹੁੰਚਕੇ ਜਗਦੀਪ ਸਿੰਘ ਜੱਗਾ ਵਾਸੀ ਬਾਜ਼ੀਗਰ ਬਸਤੀ ਜਾਖਲ ਨੂੰ 30 ਗਰਾਮ ਚਿੱਟੇ ਸਣੇ ਗ੍ਰਿਫ਼ਤਾਰ ਕੀਤਾ। ਇਸੇ ਦੌਰਾਨ ਏਐੱਸਆਈ ਨਰਿੰਦਰ ਸਿੰਘ ਧਰਮਗੜ੍ਹ ਨੇ ਕਣਵਾਲ-ਗੰਢੂਆਂ-ਦੌਲਾ ਸਿੰਘ ਵਾਲਾ-ਫਲੇੜਾ ਚੌਰਾਹੇ ’ਤੇ ਮੁਖਬਰੀ ਦੇ ਆਧਾਰ ’ਤੇ ਦੋ ਸ਼ੱਕੀਆਂ ਨੂੰ ਕਾਬੂ ਕਰਕੇ 160 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣੇਦਾਰ ਰਾਜ ਸਿੰਘ ਨੇ ਮੌਕੇ ’ਤੇ ਪਹੁੰਚਕੇ ਰਾਜਾ ਸਿੰਘ ਵਾਸੀ ਗੰਢੂਆਂ ਤੇ ਮਹਿੰਦਰ ਸਿੰਘ ਵਾਸੀ ਹਰਿਆੳ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਜਲੀ ਪੁਲੀਸ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੀ ਅਗਵਾਈ ’ਚ ਛਾਜਲਾ ਓਵਰਬਰਿੱਜ ’ਤੇ ਲਹਿਰਾਗਾਗਾ ਵੱਲੋਂ ਜਾ ਰਹੇ ਇੱਕ ਟਰੱਕ (ਪੀਬੀ13ਬੀਸੀ 5255) ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤੇ ਤਲਾਸ਼ੀ ਦੌਰਾਨ 55 ਕਿਲੋਂ ਭੁੱਕੀ ਚੂਰਾ ਬਰਾਮਦ ਕੀਤੀ। ਪੁਲੀਸ ਨੇ ਰਮਜਾਨ ਖਾਂ ਪੁੱਤਰ ਖੁਸ਼ੀਆ ਖਾਂ, ਗਗਨਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਕੁੱਪ ਖੁਰਦ ਨੂੰ ਧਾਰਾ ਐੱਨਡੀਪੀਐੱਸ ਅਧੀਨ ਗ੍ਰਿਫ਼ਤਾਰ ਕਰ ਲਿਆ ਹੈ। ਉਧਰ, ਪਿੰਡ ਭੁਟਾਲ ਕਲਾਂ ਦੇ ਗੁਰਜੰਟ ਸਿੰਘ ਤੇ ਸੱਤਪਾਲ ਕਾਲਾ ਵਾਸੀ ਲਹਿਰਾਗਾਗਾ ਨੂੰ ਹੌਲਦਾਰ ਨਾਜ਼ਰ ਸਿੰਘ ਨੇ ਮੋਟਰਸਾਈਕਲ (ਪੀਬੀ75 ਏ 0718) ਹਰਿਆਣਾ ਤੋਂ ਸ਼ਰਾਬ ਐਂਟੀਕਿਊਟੀ ਅੰਗਰੇਜ਼ੀ ਦੀਆਂ 12 ਬੋਤਲਾਂ ਸਣੇ ਕਾਬੂ ਕੀਤਾ। ਹੌਲਦਾਰ ਨਾਜ਼ਰ ਸਿੰਘ ਨੇ ਟੀ ਪੁਆਇੰਟ ਬਲਰਾਂ ਤੋਂ ਬਿਨਾਂ ਨੰਬਰੀ ਸਕੂਟਰੀ ਨੂੰ ਸੰਤ ਸਿੰਘ ਬਸੰਤ ਨੂੰ 24 ਬੋਤਲਾਂ ਹਰਿਆਣਾ ਸ਼ਰਾਬ ਸਣੇ ਕਾਬੂ ਕੀਤਾ ਹੈ।