ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਗਸਤ
ਨੇੜਲੇ ਪਿੰਡ ਭਾਈ ਕੀ ਪਿਸ਼ੌਰ ਦਾ ਮੁਲਜ਼ਮ ਮਿੱਠੂ ਸਿੰਘ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਉਣ ਸਮੇਂ ਥਾਣਾ ਸਦਰ ਲਹਿਰਾਗਾਗਾ ਦੇ ਸਹਾਇਕ ਥਾਣੇਦਾਰ ਅਮ੍ਰਿਤ ਲਾਲ ਨੂੰ ਧੱਕਾ ਦੇ ਕੇ ਭੱਜ ਗਿਆ।
ਇਸ ਸਬੰਧੀ ਪੁਲੀਸ ਨੇ ਥਾਣੇਦਾਰ ਦੇ ਬਿਆਨ ’ਤੇ 353, 186, 224 ਅਧੀਨ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਮਿੱਠੂ ਸਿੰਘ ਪਸ਼ੌਰ ਨੂੰ ਆਬਕਾਰੀ ਐਕਟ ਅਧੀਨ ਗ੍ਰਿਫਤਾਰ ਕਰਕੇ ਅਦਾਲਤ ਵੱਲੋਂ ਮਿਲਿਆ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਸਹਾਇਕ ਥਾਣੇਦਾਰ ਅੰਮ੍ਰਿਤ ਲਾਲ ਤੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ ਉਸ ਨੂੰ ਮੈਡੀਕਲ ਕਰਵਾਉਣ ਲਈ ਮੂਨਕ ਦੇ ਸਿਵਲ ਹਸਪਤਾਲ ’ਚ ਲੈ ਕੇ ਗਏ ਅਤੇ ਜਾਂਚ ਦੌਰਾਨ ਉਸ ਦੀ ਹੱਥਕੜੀ ਖੋਲ੍ਹੀ ਸੀ । ਉਸਦੀ ਕਾਰੋਨਾ ਰਿਪੋਰਟ ਲੈਣ ਲਈ ਸਹਾਇਕ ਥਾਣੇਦਾਰ ਰਾਮੇਸ਼ਵਰ ਦਾਸ ਦੂਜੇ ਕਮਰੇ ’ਚ ਗਿਆ ਤਾਂ ਮੁਲਜ਼ਮ ਨੂੰ ਹੱਥਕੜੀ ਲਾਉਣ ਸਮੇਂ ਉੁਸ ਨੇ ਸਹਇਕ ਥਾਣੇਦਾਰ ਅਮ੍ਰਿਤ ਲਾਲ ਨੂੰ ਇੱਕ ਦਮ ਧੱਕਾ ਮਾਰਕੇ ਥੱਲੇ ਡੇਗ ਦਿੱਤਾ ਅਤੇ ਹਸਪਤਾਲ ਦੀ ਕੰਧ ਟੱਪਕੇ ਖੇਤਾਂ ’ਚ ਭੱਜਣ ’ਚ ਸਫਲ ਹੋ ਗਿਆ।