ਲਹਿਰਾਗਾਗਾ: ਇੰਸਟਾਗ੍ਰਾਮ ’ਤੇ ਜਾਅਲੀ ਆਈਡੀ ਬਣਾ ਕੇ ਔਰਤ ਨੂੰ ਤੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਨੇੜਲੇ ਥਾਣਾ ਧਰਮਗੜ੍ਹ ਦੀ ਪੁਲੀਸ ਨੇ ਜਗਤਾਰ ਸਿੰਘ ਦੀ ਸ਼ਿਕਾਇਤ ’ਤੇ ਰੋਹੀ ਸਿੰਘ ਵਾਸੀ ਹੰਬਲਵਾਸ ਖਿਲਾਫ ਕੇਸ ਦਰਜ ਕੀਤਾ ਹੈ। ਐੱਸਐੱਚਓ ਨੇ ਦੱਸਿਆ ਕਿ ਜਗਤਾਰ ਸਿੰਘ ਦੀ ਪਤਨੀ ਨੂੰ ਮੁਲਜ਼ਮ ਰੋਹੀ ਸਿੰਘ ਇੰਸਟਾਗ੍ਰਾਮ ’ਤੇ ਫੇਕ ਆਈਡੀ ਬਣਾ ਕੇ ਤੰਗ ਕਰਦਾ ਸੀ। ਪੱਤਰ ਪ੍ਰੇਰਕ