ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਤਹਿਤ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਜਨ ਚੇਤਨਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ 50 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਾਏ ਜਾਣਗੇ। ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅਗਲੇ ਹਫਤੇ 50 ਪਿੰਡਾਂ ਵਿੱਚ ਸਿਖਲਾਈ ਕੈਂਪ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਮੁਤਾਬਕ 16 ਮਈ ਨੂੰ ਕਾਂਝਲਾ, ਮੂਲੋਵਾਲ, ਕਾਕੜਾ, ਮਹਿਸਮਪੁਰ, ਝਲੂਰ, ਘਮੂਰ ਘਾਟ, ਸੇਰੋਂ, ਸਤੌਜ਼, ਬਾਲੀਆਂ ਤੇ ਉਪਲੀ, 17 ਮਈ ਨੂੰ ਕਾਤਰੋਂ, ਘਨੌਰੀ ਕਲਾਂ, ਬਟਰਿਆਣਾ, ਗਹਿਲਾਂ, ਗੁਰਨੇਕਲਾਂ, ਸੁਰਜਨ ਭੈਣੀ, ਝਾੜੋਂ, ਉਗਰਾਹਾਂ, ਲੌਂਗੋਵਾਲ ਤੇ ਖੁਰਾਣਾ, 18 ਮਈ ਨੂੰ ਅਲੀਪੁਰ ਖਾਲਸਾ, ਬੜੀ, ਫੁੰਮਣਵਾਲ, ਬਾਸੀ ਅਰਖ, ਢੀਂਡਸਾ, ਬਾਹਮਣੀਵਾਲਾ, ਖਡਿਆਲ, ਘਾਸੀਵਾਲਾ, ਤੁੰਗਾਂ, ਮੰਡੇਰ ਖੁਰਦ ਜਦਕਿ 19 ਮਈ ਨੂੰ ਪਿੰਡ ਧੂਰੀ, ਪੰਜ ਗਰਾਈਆਂ, ਬਾਲਦ ਕਲਾਂ, ਰਾਏਸਿੰਘ ਵਾਲਾ, ਹਰਿਆਊ, ਕੁਦਨੀ, ਸੁਨਾਮ, ਦਿੜ੍ਹਬਾ, ਬਲਵਾੜ ਕਲਾਂ ਤੇ ਥਲੇਸ ਵਿੱਚ ਜਦਕਿ 20 ਮਈ ਨੂੰ ਮਾਹਮਦਪੁਰ, ਬੇਲੇਵਾਲ, ਭੜੋ, ਭਵਾਨੀਗੜ੍ਹ, ਲਹਿਲਕਲਾਂ, ਭੂੰਦੜ ਭੈਣੀ, ਗੰਢੂਆਂ, ਕੌਹਰੀਆਂ, ਕੁਲਾਰ ਖੁਰਦ ਅਤੇ ਬਹਾਦਰਪੁਰ ਵਿੱਚ ਕੈਂਪ ਲੱਗਣਗੇ।