ਲਹਿਰਾਗਾਗਾ: ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਦੇ ਜ਼ਿਲ੍ਹਾ ਖੇਤੀ ਸਲਾਹਕਾਰ ਡਾ. ਬੂਟਾ ਸਿੰਘ ਰੋਮਾਣਾ ਨੇ ਪਿੰਡ ਖੋਖਰ, ਸੰਗਤਪੁਰਾ, ਗਿੱਦੜੀਆਣੀ ਅਤੇ ਲਹਿਰਾਗਾਗਾ ਵਿੱਚ ਨਰਮੇ ’ਤੇ ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ ਅਤੇ ਗੁਲਾਬੀ ਸੁੰਡੀ ਅਤੇ ਸੱਠੀ ਮੂੰਗੀ ਦੇ ਸਰਵੇਖਣ ਦੇ ਨਾਲ ਨਾਲ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਵੀ ਨਿਰੀਖਣ ਕੀਤਾ ਗਿਆ। ਚਿੱਟੀ ਮੱਖੀ ਦਾ ਹਮਲਾ ਜੂਨ ਦੇ ਮੀਂਹ ਤੋਂ ਬਾਅਦ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਵੇ ਦੀ ਰੀਪੋਰਟ ਹੇਠ ਲਿਖੇ ਅਨੁਸਾਰ ਆਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਸੀ, ਉਥੇ ਕਿਸਾਨਾਂ ਨੂੰ ਲੋੜੀਂਦੀ ਸਲਾਹ ਅਤੇ ਖੇਤੀ ਸਹਿਤ ਵੀ ਮੁਹੱਈਆ ਕਰਵਾਇਆ ਗਿਆ। ਗੁਲਾਬੀ ਸੁੰਡੀ ਦਾ ਹਮਲਾ ਕਿੱਤੇ ਨਜ਼ਰ ਨਹੀਂ ਆਇਆ ਪਰ ਕਿਸਾਨਾਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। -ਪੱਤਰ ਪ੍ਰੇਰਕ