ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂਆਂ ਨੇ ਸ਼ੇਰੋਂ ਰਜਬਾਹਾ ਦੀ ਅੱਧ ਵਿਚਾਲੇ ਰਹਿੰਦੀ ਉਸਾਰੀ ਨੂੰ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ| ਮੰਗ ਪੱਤਰ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਮਨਿੰਦਰ ਸਿੰਘ ਲਖਮੀਰਵਾਲਾ, ਸਾਬਕਾ ਸਰੰਪਚ ਕੇਵਲ ਸਿੰਘ ਸ਼ੇਰੋਂ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੌਹਲ, ਨਿਰਭੈ ਸਿੰਘ ਉਪਲੀ, ਪਰਮਜੀਤ ਸਿੰਘ ਉਪਲੀ, ਪਾਰਾ ਸਿੰਘ ਸਿੰਘਪੁਰਾ, ਸੁਖਦੇਵ ਸਿੰਘ, ਹਰੇਰਾਮ ਸ਼ੇਰੋਂ ਤੇ ਹੋਰ ਆਗੂ ਸਨ| ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 6-7 ਸਾਲ ਪਹਿਲਾਂ ਰਜਬਾਹੇ ਨੂੰ ਪੱਕਾ ਕਰਨ ਦਾ ਪ੍ਰਾਜੈਕਟ ਸ਼ੁਰੂ ਹੋਇਆ ਸੀ ਪਰ ਕੁੱਝ ਕਾਰਨਾਂ ਕਰ ਕੇ ਧੂਰੀ ਤੇ ਲੱਡਾ ਕੋਠੀ ਤੱਕ ਇਸ ਰਜਬਾਹੇ ਦੀ ਉਸਾਰੀ ਅੱਧ ਵਿਚਾਲੇ ਰਹਿ ਗਈ ਸੀ| ਡਿਪਟੀ ਕਮਿਸ਼ਨਰ ਨੇ ਸਬੰਧਤ ਮਹਿਕਮੇ ਨੂੰ ਤੁਰੰਤ ਭੇਜਣ ਦਾ ਵਿਸ਼ਵਾਸ ਦਿਵਾਇਆ|
-ਪੱਤਰ ਪ੍ਰੇਰਕ