ਰਾਜਿੰਦਰ ਜੈਦਕਾ
ਅਮਰਗੜ੍ਹ, 31 ਜਨਵਰੀ
ਨਗਰ ਪੰਚਾਇਤ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਨੇ 11 ਮੈਂਬਰਾਂ ਦੀ ਸੂਚੀ ਐਲਾਨਦੇ ਹੋਏ ਦਾਅਵਾ ਕੀਤਾ ਕਿ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨ ਦੇ ਸਮਰਥ ਹਨ। ਸਾਰੇ ਵਾਰਡਾਂ ਦੇ ਲੋਕਾਂ ਦੀ ਰਾਏ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਅਸੀਂ ਜੋ ਅਮਰਗੜ੍ਹ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕਰ ਵਿਖਾਏ ਹਨ। ਅਸੀਂ ਵਿਕਾਸ ਦੇ ਨਾਂ ’ਤੇ ਵੋਟਾਂ ਦੀ ਮੰਗ ਕਰਦੇ ਹਾਂ। ਇਸ ਮੌਕੇ ਵਾਰਡ ਨੰਬਰ-1 ਤੋਂ ਸ਼੍ਰੀਮਤੀ ਮੀਕੋ, ਵਾਰਡ ਨੰਬਰ 2 ਤੋਂ ਦਰਸ਼ਨ ਸਿੰਘ ਮਡਾਹਰ, ਵਾਰਡ ਨੰਬਰ 3 ਤੋਂ ਬਬੀਤਾ ਸ਼ਾਹੀ, ਵਾਰਡ ਨੰਬਰ 4 ਤੋਂ ਰੂਚਿਕਾ ਕੌੜਾ, ਵਾਰਡ ਨੰਬਰ 5 ਤੋਂ ਰਿਸ਼ੂ ਸਿੰਗਲਾ, ਵਾਰਡ ਨੰਬਰ 6 ਤੋਂ ਅਮਰੀਕ ਸਿੰਘ, ਵਾਰਡ ਨੰਬਰ 7 ਤੋਂ ਸਰੋਜ ਰਾਣੀ, ਵਾਰਡ ਨੰਬਰ 8 ਤੋਂ ਪਰਗਟ ਸਿੰਘ, ਵਾਰਡ ਨੰਬਰ 9 ਤੋਂ ਪਰਮਜੀਤ ਸਿੰਘ, ਵਾਰਡ ਨੰਬਰ 10 ਤੋਂ ਜਸਵਿੰਦਰ ਸਿੰਘ ਦੱਦੀ, ਵਾਰਡ ਨੰਬਰ 11 ਤੋਂ ਹਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਾਬਕਾ ਮੈਂਬਰਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਭਵਾਨੀਗੜ੍ਹ ਦੀ ਚੋਣ ਵਿੱਚ 15 ਵਿੱਚੋਂ 13 ਵਾਰਡਾਂ ਦੇ ਪਾਰਟੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਵਾਰਡ ਨੰਬਰ 1 ਤੋਂ ਸੁਰਿੰਦਰ ਕੌਰ, ਵਾਰਡ ਨੰਬਰ 3 ਤੋਂ ਨਿਰਮਲ ਕੌਰ, ਵਾਰਡ ਨੰਬਰ 4 ਤੋਂ ਜਤਿੰਦਰ ਕੁਮਾਰ, ਵਾਰਡ ਨੰਬਰ 5 ਤੋਂ ਰਾਣੀ, ਵਾਰਡ ਨੰਬਰ 6 ਤੋਂ ਗੁਰਵਿੰਦਰ ਸਿੰਘ, ਵਾਰਡ ਨੰਬਰ 7 ਤੋਂ ਸਪਨਾ ਰਾਣੀ, ਵਾਰਡ ਨੰਬਰ 8 ਤੋਂ ਗੁਰਮੀਤ ਸਿੰਘ, ਵਾਰਡ ਨੰਬਰ 9 ਤੋਂ ਵਿਜੈ ਕੁਮਾਰ, ਵਾਰਡ ਨੰਬਰ 10 ਤੋਂ ਸਤਗੁਰ ਸਿੰਘ, ਵਾਰਡ ਨੰਬਰ 12 ਤੋਂ ਜੰਮੂ ਰਾਮ, ਵਾਰਡ ਨੰਬਰ 13 ਤੋਂ ਪੁਸ਼ਪਾ ਰਾਣੀ, ਵਾਰਡ ਨੰਬਰ 14 ਤੋਂ ਅਮਰਜੀਤ ਕੌਰ ਅਤੇ ਵਾਰਡ ਨੰਬਰ ਤੋਂ 15 ਹਾਕਮ ਸਿੰਘ ਆਦਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਆਪਹੁਦਰੇਪਣ ਦਾ ਖਾਤਮਾ ਕਰਨ ਲਈ ਪਾਰਟੀ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਕਿਸਮ ਦੀ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਸੇਖੋਂ, ਹਰਵਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਰੁਪਿੰਦਰ ਸਿੰਘ ਰੰਧਾਵਾ ਸਮੇਤ ਉਮੀਦਵਾਰ ਹਾਜ਼ਰ ਸਨ।
ਕਾਂਗਰਸ ਤੋਂ ਬਾਗੀ ਗੋਇਲ ਨੇ ‘ਲਹਿਰਾ ਵਿਕਾਸ ਮੰਚ’ ਬਣਾ ਕੇ ਖੜ੍ਹੇ ਕੀਤੇ ਉਮੀਦਵਾਰ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਵਰਿੰਦਰ ਗੋਇਲ ਐਡਵੋਕੇਟ ਨੇ ਪਾਰਟੀ ’ਚ ਚਾਰ ਸਾਲ ਰਹਿਣ ਮਗਰੋਂ ਬੀਬੀ ਭੱੱਠਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਭੇਜ ਕੇ ਲਹਿਰਾਗਾਗਾ ਨਗਰ ਕੌਂਸਲ ਚੋਣਾਂ ਕਾਂਗਰਸ ਤੋਂ ਵੱਖ ਹੋ ਕੇ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਲਹਿਰਾ ਵਿਕਾਸ ਮੰਚ ਬਣਾ ਕੇ ਸ਼ਹਿਰ ਵਾਸੀਆਂ ਦਾ ਇਕੱਠ ਕਰਕੇ 15 ਵਾਰਡਾਂ ਵਿੱਚੋਂ 11 ਉਮੀਦਵਾਰ ਐਲਾਨ ਦਿੱਤੇ। ਜਿਸ ਮੁਤਾਬਕ ਵਾਰਡ ਨੰਬਰ 1 ’ਚ ਮੰਜੂ ਰਾਣੀ, 2 ਤੋਂ ਸੁਰਿੰਦਰ ਕੌਰ, 3 ਤੋਂ ਗੌਰਵ ਗੋਇਲ, 6 ਦਵਿੰਦਰ ਨੀਟੂ, 7 ਤੋਂ ਮੰਜੂਬਾਲਾ, 8 ਛੋਟਾ ਸਿੰਘ, 9 ’ਚ ਸੰਦੀਪ ਕੌਰ, 10 ਤੋਂ ਮਲਕੀਤ ਸਿੰਘ, 11 ਤੋਂ ਕਰਮਜੀਤ ਕੌਰ ਤੇ 15 ਨੰਬਰ ਤੋਂ ਰੇਸ਼ਮਾ ਨੂੰ ਉਮੀਦਵਾਰ ਬਣਾਇਆ ਹੈ। ਬਾਕੀ 4 ਉਮੀਦਵਾਰ ਇਕ- ਦੋ ਦਿਨਾਂ ਵਿੱਚ ਨਾਮਜ਼ਦ ਕੀਤੇ ਜਾਣਗੇ। ਲਹਿਰਾ ਵਿਕਾਸ ਮੰਚ ਨਾਂ ਹੇਠ ਚੋਣਾਂ ਲੜ ਕੇ ਜਿਥੇ ਸ਼ਹਿਰ ਦੇ ਕੰਮ ਬਿਨਾਂ ਭੇਦਭਾਵ ਤੋਂ ਕਰਨ, ਉੱਥੇ ਕੰਮਾਂ ਲਈ ਕਿਸੇ ਨੂੰ ਨਗਰ ਕੌਂਸਲ ਜਾਣ ਦੀ ਲੋੜ ਨਹੀਂ ਪਵੇਗੀ ਦਾ ਐਲਾਨ ਕੀਤਾ ਗਿਆ।