ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਅਗਸਤ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਚੱਲ ਰਹੇ ਗੀਤ ਗਾਇਨ ਮੁਕਾਬਲਿਆਂ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਡਾ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਵਰਗ ’ਚੋਂ ਬਲਾਕ ਅਹਿਮਦਗੜ੍ਹ ’ਚੋਂ ਸ਼ਾਇਨਾ ਸਰਕਾਰੀ ਪ੍ਰਾਇਮਰੀ ਸਕੂਲ ਝਨੇਰ ਨੇ ਪਹਿਲਾ ਸਥਾਨ, ਬਲਾਕ ਚੀਮਾ ’ਚੋਂ ਜਸਮੀਤ ਸਿੰਘ ਸਰਕਾਰੀ ਸਕੂਲ ਜੈਦਪੱਤੀ ਲੌਂਗੋਵਾਲ ਨੇ ਪਹਿਲਾ, ਬਲਾਕ ਧੂਰੀ ’ਚੋਂ ਮਹਿਕਪ੍ਰੀਤ ਕੌਰ ਸਰਕਾਰੀ ਸਕੂਲ ਦੌਲਤਪੂਰ ਨੇ ਪਹਿਲਾ, ਬਲਾਕ ਲਹਿਰਾਗਾਗਾ ’ਚੋਂ ਪ੍ਰਭਜੋਤ ਕੌਰ ਸਰਕਾਰੀ ਸਕੂਲ ਅੜਕਵਾਸ ਨੇ ਪਹਿਲਾ, ਬਲਾਕ ਮਾਲੇਰਕੋਟਲਾ-1 ’ਚੋਂ ਏਕਮਦੀਪ ਸਿੰਘ ਪ੍ਰਾਇਮਰੀ ਸਕੂਲ ਬਾਗੜੀਆਂ ਨੇ ਪਹਿਲਾ, ਬਲਾਕ ਮਾਲੇਰਕੋਟਲਾ-2 ’ਚੋਂ ਗੁਰਮਨਦੀਪ ਕੌਰ ਸਰਕਾਰੀ ਸਕੂਲ ਰਨਵਾ ਨੇ ਪਹਿਲਾ, ਬਲਾਕ ਮੂਣਕ ’ਚੋਂ ਰਮਨੀਤ ਕੌਰ ਸਰਕਾਰੀ ਸਕੂਲ ਰੰਨੋਟਾ ਨੇ ਪਹਿਲਾ, ਬਲਾਕ ਸੰਗਰੂਰ-1 ’ਚੋਂ ਹਰਸ਼ਦੀਪ ਪ੍ਰਾਇਮਰੀ ਸਕੂਲ ਖੇੜੀ ਨੇ ਪਹਿਲਾ, ਬਲਾਕ ਸੰਗਰੂਰ-2 ’ਚੋਂ ਅਰਸ਼ਦੀਪ ਸਿੰਘ ਪ੍ਰਾਇਮਰੀ ਸਕੂਲ ਬਖਤੜਾ ਨੇ ਪਹਿਲਾ, ਬਲਾਕ ਸ਼ੇਰਪੁਰ ’ਚੋਂ ਗੁਰਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਪੁਰ ਨੇ ਪਹਿਲਾ, ਬਲਾਕ ਸਨਾਮ-1 ’ਚੋਂ ਗੁਰਜੋਤ ਸਿੰਘ ਪ੍ਰਾਇਮਰੀ ਸਕੂਲ ਭਰੂਰ ਨੇ ਪਹਿਲਾ, ਬਲਾਕ ਸਨਾਮ-2 ’ਚੋਂ ਸੱਚਨੂਰ ਸਿੰਘ ਪ੍ਰਾਇਮਰੀ ਸਕੂਲ ਦਿਵਾਨਗੜ੍ਹ-ਕੈਂਪਰ ਨੇ ਪਹਿਲਾ ਸਥਾਨ ਹਾਸਲ ਕੀਤਾ।