ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਾਇਨ ਮੁਕਾਬਲਿਆਂ ਦੇ ਮਿਡਲ ਅਤੇ ਸੈਕੰਡਰੀ ਵਰਗ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਲਕੀਤ ਸਿੰਘ ਤੇ ਜ਼ਿਲ੍ਹਾ ਮੀਡੀਆ ਕੁਅਰਾਡੀਨੇਟਰ ਜਸਵੀਰ ਸਿੰਘ ਨੇ ਦੱਸਿਆ ਕਿ ਮਿਡਲ ਵਰਗ ਦੇ ਬਲਾਕ ਅਹਿਮਦਗੜ੍ਹ ਦੇ ਦਹਿਲੀਜ਼ ਕਲਾਂ ਸਕੂਲ ਦਾ ਦਿਲਪ੍ਰੀਤ ਸਿੰਘ, ਬਲਾਕ ਚੀਮਾ ਦੀ ਮਨਪ੍ਰੀਤ ਕੌਰ ਸ਼ੇਰੋਂ, ਬਲਾਕ ਧੂਰੀ ’ਚੋਂ ਇੰਦਰਜੀਤ ਕੌਰ ਬਮਾਲ, ਬਲਾਕ ਲਹਿਰਾਗਾਗਾ ’ਚੋਂ ਨਵਜੋਤ ਕੌਰ ਸੰਗਤੀਵਾਲਾ, ਬਲਾਕ ਮਲੇਰਕੋਟਲਾ-1 ’ਚੋਂ ਸੁਖਦੀਪ ਸਿੰਘ ਰਾਮਪੁਰ ਛੰਨਾ, ਬਲਾਕ ਮਾਲੇਰਕੋਟਲਾ-2 ’ਚੋਂ ਪ੍ਰਭਜੋਤ ਕੌਰ ਦੁੱਗਰੀ, ਬਲਾਕ ਮੂਣਕ ’ਚੋਂ ਮੀਨੂੰ ਚੂਲੜ ਕਲਾਂ, ਬਲਾਕ ਸੰਗਰੂਰ-1 ’ਚੋਂ ਬਲਜਿੰਦਰਪਾਲ ਸਿੰਘ ਅੰਧੇੜੀ, ਬਲਾਕ ਸੰਗਰੂਰ-2 ’ਚੋਂ ਗੁਰਦਾਸ ਸਿੰਘ ਸਕਰੌਦੀ, ਬਲਾਕ ਸ਼ੇਰਪੁਰ ’ਚੋਂ ਗੁਰਜੋਤ ਸਿੰਘ ਰੰਗੀਆਂ, ਬਲਾਕ ਸਨਾਮ-1 ’ਚੋਂ ਅਮਨਦੀਪ ਕੌਰ ਉੱਪਲੀ ਚੱਠੇ, ਬਲਾਕ ਸਨਾਮ-2 ’ਚੋਂ ਭੁਪਿੰਦਰ ਸਿੰਘ ਬਲਿਆਲ ਅੱਵਲ ਰਹੇ।
ਸੈਕੰਡਰੀ ਵਰਗ ਵਿਚੋਂ ਬਲਾਕ ਅਹਿਮਦਗੜ੍ਹ ’ਚੋਂ ਇਰਫਾਨ ਹਸਨ ਅਮਾਮਗੜ੍ਹ, ਬਲਾਕ ਚੀਮਾ ’ਚੋਂ ਜਸਕਰਨ ਸਿੰਘ ਸ਼ੇਰੋਂ, ਬਲਾਕ ਧੂਰੀ ’ਚੋਂ ਜਸਮੀਤ ਕੌਰ ਜਹਾਂਗੀਰ ਕਹੇਰੂ, ਬਲਾਕ ਲਹਿਰਾਗਾਗਾ ’ਚੋਂ ਅਕਾਸ਼ਦੀਪ ਸਿੰਘ ਸੰਗਤਪੁਰਾ, ਬਲਾਕ ਮਾਲੇਰਕੋਟਲਾ-1 ’ਚੋਂ ਗੁਰਪ੍ਰੀਤ ਕੌਰ ਅਮਰਗੜ੍ਹ, ਬਲਾਕ ਮਾਲੇਰਕੋਟਲਾ-2 ’ਚੋਂ ਲਖਵੀਰ ਖਾਨ ਸਾਦਤਪੁਰ, ਬਲਾਕ ਮੂਣਕ ’ਚੋਂ ਮਨਪ੍ਰੀਤ ਸਿੰਘ ਖਨੌਰੀ ਕਲਾਂ, ਬਲਾਕ ਸੰਗਰੂਰ-1 ’ਚੋਂ ਗੁਰਸਿਮਰਤ ਕੌਰ ਬੱਡਰੁਖਾਂ, ਬਲਾਕ ਸੰਗਰੂਰ-2 ’ਚੋਂ ਕਿਰਨਪ੍ਰੀਤ ਕੌਰ ਫੱਗੂਵਾਲਾ, ਬਲਾਕ ਸ਼ੇਰਪੁਰ ’ਚੋਂ ਜਸਕੀਰਤ ਸਿੰਘ ਸ਼ੇਰਪੁਰ, ਬਲਾਕ ਸੁਨਾਮ-1 ’ਚੋਂ ਗੁਰਪ੍ਰੀਤ ਕੌਰ ਸੁਨਾਮ, ਬਲਾਕ ਸੁਨਾਮ-2 ’ਚੋਂ ਪ੍ਰ੍ਰਦੀਪ ਸਿੰਘ ਭੱਟੀਵਾਲ ਕਲਾਂ ਅੱਵਲ ਰਹੇ।